Home Punjabi ਗਰਮੀਆਂ ਦੀ ਨਵੀਂ ਰੇਲ ਅੰਮ੍ਰਿਤਸਰ ਕਥਾ ਡਾਇਰੈਕਟ ਟ੍ਰੇਨ
05 ਅਪ੍ਰੈਲ 2025 ਅੱਜ ਦੀ ਆਵਾਜ਼
ਗਰਮੀਆਂ ਵਿੱਚ ਯਾਤਰੀਆਂ ਦੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਕਟੀਹਾਰ-ਅੰਮ੍ਰਿਤਸਰ ਵਿਚਕਾਰ ਵਿਸ਼ੇਸ਼ ਰੇਲ ਗੱਡੀ ਚੱਲੇਗੀ
ਗਰਮੀਆਂ ਦੇ ਮੌਸਮ ਦੌਰਾਨ ਯਾਤਰੀਆਂ ਦੀ ਵਧ ਰਹੀ ਭੀੜ ਦੇ ਮੱਦੇਨਜ਼ਰ, ਉੱਤਰ-ਪੂਰਬੀ ਰੇਲਵੇ ਨੇ ਕਟੀਹਾਰ ਤੋਂ ਅੰਮ੍ਰਿਤਸਰ ਲਈ ਇੱਕ ਗਰਮੀ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਐਲਾਨ ਕੀਤਾ ਹੈ। ਇਹ ਟ੍ਰੇਨ ਰੇਲਵੇ ਬੋਰਡ ਅਤੇ ਹੋਰ ਉਚ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਾਅਦ ਚਲਾਈ ਜਾ ਰਹੀ ਹੈ।
ਟ੍ਰੇਨ ਨੰਬਰ ਅਤੇ ਸਮਾਂ-ਸੂਚੀ:
-
ਟ੍ਰੇਨ ਨੰਬਰ 05736 (ਕਟੀਹਾਰ ਤੋਂ ਅੰਮ੍ਰਿਤਸਰ):
ਹਰ ਬੁੱਧਵਾਰ ਨੂੰ ਚਲਾਵੀ ਜਾਵੇਗੀ |
ਸ਼ੁਰੂਆਤ: 21 ਮਈ 2025,
ਆਖਰੀ ਰਨ: 25 ਜੂਨ 2025
-
ਟ੍ਰੇਨ ਨੰਬਰ 05735 (ਅੰਮ੍ਰਿਤਸਰ ਤੋਂ ਕਟੀਹਾਰ):
ਹਰ ਸ਼ੁੱਕਰਵਾਰ ਨੂੰ ਚਲਾਵੀ ਜਾਵੇਗੀ |
ਸ਼ੁਰੂਆਤ: 23 ਮਈ 2025,
ਆਖਰੀ ਰਨ: 27 ਜੂਨ 2025
ਕੋਚਾਂ ਦੀ ਬਣਤਰ: ਇਸ ਵਿਸ਼ੇਸ਼ ਟ੍ਰੇਨ ਵਿੱਚ 15 ਕੋਚ ਲਾਏ ਜਾਣਗੇ, ਜਿਨ੍ਹਾਂ ਵਿੱਚ ਏਸੀ ਅਤੇ ਸਲੀਪਰ ਕੋਚ ਸ਼ਾਮਲ ਹੋਣਗੇ। ਇਹ ਤਿਆਰੀ ਯਾਤਰੀਆਂ ਦੀ ਆਸਾਨ ਅਤੇ ਆਰਾਮਦਾਇਕ ਯਾਤਰਾ ਲਈ ਕੀਤੀ ਗਈ ਹੈ।
ਟਿਕਟ ਬੁਕਿੰਗ: ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਟਿਕਟਾਂ ਦੀ ਬੁਕਿੰਗ ਅਗਾਊ ਕਰਵਾ ਲਈ ਜਾਵੇ, ਤਾਂ ਜੋ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਬੁਕਿੰਗ ਅਧਿਕਾਰਤ ਵੈੱਬਸਾਈਟ ਅਤੇ ਰੇਲਵੇ ਰਿਜ਼ਰਵੇਸ਼ਨ ਸੈਂਟਰਾਂ ‘ਤੇ ਉਪਲਬਧ ਹੋਵੇਗੀ।
ਮੁੱਖ ਸਟੇਸ਼ਨਾਂ ਰਾਹੀਂ ਗੁਜ਼ਰਣ ਵਾਲੀ ਟ੍ਰੇਨ: ਕਟੀਹਾਰ, ਸੀਤਾਮੜ੍ਹੀ, ਰੈਕਸੌਲ, ਗੋਰਖਪੁਰ, ਲਖਨਉ, ਮੋਰਾਦਾਬਾਦ, ਸਾਹਰਨਪੁਰ, ਅੰਬਾਲਾ, ਲੁਧਿਆਣਾ, ਜਲੰਧਰ, ਬਿਆਸ ਅਤੇ ਅੰਤ ਵਿੱਚ ਅੰਮ੍ਰਿਤਸਰ।
ਇਹ ਵਿਸ਼ੇਸ਼ ਟ੍ਰੇਨ ਉਨ੍ਹਾਂ ਯਾਤਰੀਆਂ ਲਈ ਵੱਡੀ ਰਾਹਤ ਹੋਵੇਗੀ ਜੋ ਗਰਮੀਆਂ ਵਿੱਚ ਲੰਬੀ ਯਾਤਰਾ ਦੀ ਯੋਜਨਾ ਬਣਾ ਰਹੇ ਹਨ।