ਖੁਸ਼ਬੂ ਸਾਵਨਸੁਖਾ ਸਵਨਾ ਨੇ ਡੇਰਾ ਬਾਬਾ ਬੰਸੀ ਲਾਲ ਵਿਖ਼ੇ ਕਰਵਾਏ ਜਾ ਰਹੇ ਪ੍ਰੋਗਰਾਮ ਦੌਰਾਨ ਕੱਢੀ ਕਲਸ਼ ਯਾਤਰਾ ਵਿੱਚ ਹਾਜ਼ਰੀ

32

ਫਾਜ਼ਿਲਕਾ 04 ਅਪ੍ਰੈਲ 2025 ਅੱਜ ਦੀ ਆਵਾਜ਼
ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਪਤਨੀ ਖੁਸ਼ਬੂ ਸਾਵਨਸੁਖਾ ਸਵਨਾ ਨੇ ਸਾਬੂਆਣਾ ਵਿਖ਼ੇ ਡੇਰਾ ਬਾਬਾ ਬੰਸੀ ਲਾਲ ਵਿਖ਼ੇ ਕਰਵਾਏ ਜਾ ਰਹੇ ਸ਼੍ਰੀ ਭਾਗਵਤ ਕਥਾ ਦੇ ਪ੍ਰੋਗਰਾਮ ਦੌਰਾਨ ਕੱਢੀ ਕਲਸ਼ ਯਾਤਰਾ ਵਿੱਚ ਹਾਜ਼ਰੀ ਲਗਵਾਈ।
ਖੁਸ਼ੀ ਸਾਵਨਸੁਖਾ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਜਿੰਦਗੀ ਵਿਚ ਅਨੋਖੀ ਛਾਪ ਛੱਡਦੇ ਹਨ ਤੇ ਸਾਡੇ ਲਈ ਬਹੁਤ ਲਾਭਦਾਇਕ ਸਾਬਿਤ ਹੁੰਦੇ ਹਨ। ਉਨ੍ਹਾਂ ਆਖਿਆ ਕਿ ਕਥਾ ਪ੍ਰੋਗਰਾਮਾ ਵਿਚ ਸ਼ਿਰਕਤ ਕਰਕੇ ਅਸਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਠਹਿਰਾਅ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਗੁਰੂਆਂ ਪੀਰਾਂ ਦੇ ਡੇਰਿਆਂ ਵਿਚ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸਭਨਾਂ ਦੀ ਭਲਾਈ ਲਈ ਪ੍ਰੇਰਣਾ ਭਾਵਨਾ ਪੈਦਾ ਹੁੰਦੀ ਹੈ।