ਕੀ ਪੁਲਿਸ ਮੁਲਾਜ਼ਮ ਜ਼ਬਰੀ ਕੱਢ ਸਕਦਾ ਹੈ ਤੁਹਾਡੀ ਬਾਈਕ ਦੀ ਚਾਬੀ ? ਜਾਣੋ ਕੀ ਕਹਿੰਦਾ ਹੈ ਕਾਨੂੰਨ

38

Traffic Rules- ਭਾਰਤੀ ਮੋਟਰ ਵਹੀਕਲ ਐਕਟ 1932 ਦੇ ਅਨੁਸਾਰ, ਸਿਰਫ ਸਹਾਇਕ ਸਬ-ਇੰਸਪੈਕਟਰ (ਏਐਸਆਈ) ਰੈਂਕ ਜਾਂ ਇਸ ਤੋਂ ਉੱਪਰ ਦੇ ਅਧਿਕਾਰੀ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਲਈ ਚਲਾਨ ਜਾਰੀ ਕਰ ਸਕਦੇ ਹਨ।

ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਟਰੈਫਿਕ ਪੁਲਿਸ ਦੀ ਜ਼ਿੰਮੇਵਾਰੀ ਹੈ। ਪੁਲਿਸ ਜਾਂਚ ਲਈ ਵਾਹਨਾਂ ਨੂੰ ਰੋਕ ਸਕਦੀ ਹੈ। ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਚਲਾਨ ਵੀ ਕੱਟ ਸਕਦੀ ਹੈ ਅਤੇ ਵਾਹਨ ਨੂੰ ਜ਼ਬਤ ਵੀ ਕਰ ਸਕਦੀ ਹੈ। ਇਹ ਸਭ ਕੁਝ ਟ੍ਰੈਫਿਕ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਡਰਾਈਵਰਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਰਨਾ ਜ਼ਰੂਰੀ ਹੈ। ਚੈਕਿੰਗ ਦੌਰਾਨ ਟ੍ਰੈਫਿਕ ਪੁਲਿਸ ਵਾਲੇ ਕੁਝ ਅਜਿਹੇ ਕੰਮ ਵੀ ਕਰਦੇ ਹਨ, ਜਿਸ ਦੀ ਕਾਨੂੰਨ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੰਦਾ। ਟ੍ਰੈਫਿਕ ਪੁਲਿਸ ਵਾਲਿਆਂ ਵੱਲੋਂ ਜ਼ਬਰਦਸਤੀ ਕਾਰ ਦੀਆਂ ਚਾਬੀਆਂ ਕੱਢਣੀਆਂ ਜਾਂ ਟਾਇਰਾਂ ਦੀ ਹਵਾ ਕੱਢ ਦੇਣਾ ਆਮ ਗੱਲ ਹੈ। ਪਰ, ਕੀ ਟ੍ਰੈਫਿਕ ਪੁਲਿਸ ਨੂੰ ਅਜਿਹਾ ਕਰਨ ਦਾ ਅਧਿਕਾਰ ਹੈ? ਕਾਨੂੰਨ ਅਨੁਸਾਰ ਇਸ ਦਾ ਜਵਾਬ ‘ਨਹੀਂ’ ਹੈ।

ਕਿਸੇ ਵੀ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਵਾਹਨ ਦੀ ਚਾਬੀ ਕੱਢਣ ਜਾਂ ਟਾਇਰ ਦੀ ਹਵਾ ਕੱਢਣ ਦਾ ਕੋਈ ਅਧਿਕਾਰ ਨਹੀਂ ਹੈ। ਤੁਹਾਨੂੰ ਤੁਹਾਡਾ ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟ੍ਰੇਸ਼ਨ ਪੇਪਰ, ਬੀਮਾ ਅਤੇ ਪ੍ਰਦੂਸ਼ਣ ਸਰਟੀਫਿਕੇਟ (PUC) ਵਰਗੇ ਦਸਤਾਵੇਜ਼ ਦਿਖਾਉਣ ਲਈ ਵੀ ਕਿਹਾ ਜਾ ਸਕਦਾ ਹੈ। ਜੇਕਰ ਕੋਈ ਟ੍ਰੈਫਿਕ ਪੁਲਸ ਕਰਮਚਾਰੀ ਅਜਿਹਾ ਕਰਦਾ ਹੈ ਤਾਂ ਇਹ ਕਾਨੂੰਨ ਦੀ ਉਲੰਘਣਾ ਹੈ ਅਤੇ ਤੁਸੀਂ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਪਰ ਹੁਣ ਵੀ ਲੋਕ ਜਾਣਕਾਰੀ ਦੀ ਘਾਟ ਕਾਰਨ ਇਹ ਸਾਰੀਆਂ ਮਨਮਾਨੀਆਂ ਬਰਦਾਸ਼ਤ ਕਰ ਰਹੇ ਹਨ।

ਕੀ ਕਹਿੰਦਾ ਹੈ ਕਾਨੂੰਨ ?
ਭਾਰਤੀ ਮੋਟਰ ਵਹੀਕਲ ਐਕਟ 1932 ਦੇ ਅਨੁਸਾਰ, ਸਿਰਫ ਸਹਾਇਕ ਸਬ-ਇੰਸਪੈਕਟਰ (AS) ਰੈਂਕ ਜਾਂ ਇਸ ਤੋਂ ਉੱਪਰ ਦੇ ਅਧਿਕਾਰੀ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਲਈ ਚਲਾਨ ਜਾਰੀ ਕਰ ਸਕਦੇ ਹਨ। ਮੌਕੇ ‘ਤੇ ਜੁਰਮਾਨਾ ਲਗਾਉਣ ਦਾ ਅਧਿਕਾਰ ਸਿਰਫ ਏ.ਐੱਸ.ਆਈ., ਸਬ-ਇੰਸਪੈਕਟਰ ਅਤੇ ਇੰਸਪੈਕਟਰ ਨੂੰ ਹੈ। ਟ੍ਰੈਫਿਕ ਕਾਂਸਟੇਬਲ ਜਾਂ ਹੋਮ ਗਾਰਡ ਵਾਹਨ ਦਾ ਚਲਾਨ ਵੀ ਨਹੀਂ ਕੱਟ ਸਕਦਾ। ਜੇਕਰ ਗੱਡੀ ਵਿੱਚ ਆਰਸੀ ਨਹੀਂ ਹੈ ਤਾਂ ਗੱਡੀ ਜ਼ਬਤ ਕੀਤੀ ਜਾ ਸਕਦੀ ਹੈ ਪਰ ਭਾਰਤੀ ਮੋਟਰ ਵਹੀਕਲ ਐਕਟ ਕਿਸੇ ਤੋਂ ਜ਼ਬਰਦਸਤੀ ਚਾਬੀ ਖੋਹਣ ਜਾਂ ਹਵਾ ਕੱਢਣ ਦੀ ਇਜਾਜ਼ਤ ਨਹੀਂ ਦਿੰਦਾ।

ਚਲਾਨ ਲਈ ਜ਼ਰੂਰੀ ਨਿਯਮ
ਟ੍ਰੈਫਿਕ ਪੁਲਿਸ ਮੁਲਾਜ਼ਮ ਤੁਹਾਡੇ ‘ਤੇ ਜੁਰਮਾਨਾ ਲਗਾ ਸਕਦਾ ਹੈ ਜੇਕਰ ਉਸ ਕੋਲ ਚਲਾਨ ਬੁੱਕ ਜਾਂ ਈ-ਚਲਾਨ ਮਸ਼ੀਨ ਹੋਵੇ। ਇਨ੍ਹਾਂ ਵਿੱਚੋਂ ਕਿਸੇ ਵੀ ਚੀਜ਼ ਤੋਂ ਬਿਨਾਂ, ਉਹ ਚਲਾਨ ਦੇ ਨਾਮ ‘ਤੇ ਡਰਾਈਵਰ ਤੋਂ ਜੁਰਮਾਨਾ ਨਹੀਂ ਵਸੂਲ ਸਕਦਾ। ਟਰੈਫਿਕ ਪੁਲਿਸ ਮੁਲਾਜ਼ਮ ਦਾ ਵਰਦੀ ਵਿੱਚ ਹੋਣਾ ਵੀ ਜ਼ਰੂਰੀ ਹੈ। ਜੇਕਰ ਟ੍ਰੈਫਿਕ ਪੁਲਿਸ ਸਿਵਲ ਡਰੈੱਸ ‘ਚ ਹੈ ਤਾਂ ਡਰਾਈਵਰ ਨੂੰ ਵੀ ਆਪਣਾ ਪਛਾਣ ਪੱਤਰ ਦਿਖਾਉਣ ਲਈ ਕਿਹਾ ਜਾ ਸਕਦਾ ਹੈ।