ਸਹਿਕਾਰੀ ਸ਼ੂਗਰ ਮਿਲ ਪਨਿਆੜ ਦੇ ਰਿਟਾਇਰਡ ਕਰਮਚਾਰੀ ਯੂਨੀਅਨ ਦੀ ਮੀਟਿੰਗ ਗੁਰੂ ਨਾਨਕ ਪਾਰਕ ਹੋਈ

34

ਬਟਾਲਾ:  ਅੱਜ ਸਹਿਕਾਰੀ ਸ਼ੂਗਰ ਮਿਲ ਪਨਿਆੜ ਗੁਰਦਾਸਪੁਰ ਦੇ ਰਿਟਾਇਰਡ ਕਰਮਚਾਰੀ ਯੂਨੀਅਨ ਦੀ ਮੀਟਿੰਗ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਚੇਅਰਮੈਨ ਮਨਜਿੰਦਰ ਸਿੰਘ ਪਾਹੜਾ ਅਤੇ | ਪ੍ਰਧਾਨ ਅਸ਼ਵਨੀ ਕੁਮਾਰ ਲੱਖਣ ਕਲਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ | ਮਾਨਯੋਗ ਸੁਪਰੀਮ ਕੋਰਟ ਦੇ ਮਿਤੀ 4 ਨਵੰਬਰ 2022 ਦੇ ਫੈਸਲੇ ਮੁਤਾਬਿਕ ਪੂਰੀ ਤਨਖਾਹ ਤੇ ਪੈਨਸ਼ਨ ਲਗਾਉਣ ਸਬੰਧੀ ਫੈਸਲਾ ਦਿੱਤਾ ਗਿਆ ਸੀ ਖੁਲ ਕੇ ਚਰਚਾ ਕੀਤੀ ਗਈ। ਮਨਜਿੰਦਰ ਸਿੰਘ ਪਾਹੜਾ ਅਤੇ ਅਸ਼ਵਨੀ ਕੁਮਾਰ ਲਖਨਕਲਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਸ਼ੂਗਰ ਮਿੱਲ ਪਨਿਆੜ ਦੇ ਰੀਟਾਇਰ ਕਰਮਚਾਰੀਆਂ ਵੱਲੋਂ ਆਪਣਾ ਪੂਰਾ ਰਿਕਾਰਡ ( ਮਿੱਲ ਪ੍ਰਬੰਧਕਾਂ ਰਾਹੀਂ ਪੂਰੀ ਕਾਗਜ਼ੀ ਕਾਰਵਾਈ ਕਰਕੇ ਰੀਜਨਲ ਪਰਾਵੀਡੈਂਟ ਫੰਡ ਕਮਿਸ਼ਨਰ ਦਫ਼ਤਰ ਅਮ੍ਰਿਤਸਰ ਨੂੰ ਆਨ ਲਾਈਨ ਅਤੇ ਰਜਿਸਟਰੀਆਂ ਰਾਹੀਂ ਭੇਜਿਆ ਗਿਆ। ਜਿਸ ਸਬੰਧੀ ਅਮ੍ਰਿਤਸਰ ਦੇ ਦਫ਼ਤਰ ਵੱਲੋਂ ਮਿਲ ਪ੍ਰਬੰਧਕਾਂ ਨੂੰ ਕਰਮਚਾਰੀਆਂ ਦੇ ਰਿਕਾਰਡ ਦੀਆਂ ਤਰੁਟੀਆਂ ਦੂਰ ਕਰਨ ਲਈ ਹਦਾਇਤ
ਕੀਤੀ ਗਈ ਅਤੇ ਮਿੱਲ ਪ੍ਰਬੰਧਕਾਂ ਨੇ ਸਾਰੇ ਰਿਟਾਇਰਡ ਕਰਮਚਾਰੀਆਂ ਦਾ ਰਿਕਾਰਡ ਪੂਰਾ ਕੀਤਾ ਜਿਹੜਾ ਰੀਜਨਲ ਪਰਾਵੀਡੈਟ ਫੰਡ ਦੇ ਦਫ਼ਤਰ ਵੱਲੋਂ ਚੈੱਕ ਕੀਤਾ ਜਾਣਾ ਸੀ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਅੱਜ ਸਾਡੀ ਸਬੰਧਿਤ ਜੁਮੇਵਾਰ ਅਧਿਕਾਰੀ ਨਾਲ ਫੋਨ ਤੇ ਗੱਲਬਾਤ ਹੋਈ ਉਹਨਾਂ ਵਿਸ਼ਵਾਸ ਦੁਆਇਆ ਕਿ ਉਹ ਇਸ ਸਬੰਧੀ ਜਲਦੀ ਹੀ ਕਾਰਵਾਈ ਕਰਨਗੇ। ਪੈਨਸ਼ਨਰ ਕਰਮਚਾਰੀਆਂ ਨੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਕੇ ਫੈਸਲਾ ਕੀਤਾ ਕਿ ਜੇਕਰ ਇਸ ਸਬੰਧੀ ਜਲਦੀ ਕਾਰਵਾਈ ਨਾ ਹੋਈ ਤਾਂ ਅਗਲੀ ਮੀਟਿੰਗ ਵਿੱਚ ਸਖ਼ਤ ਫੈਸਲਾ ਲਿਆ ਜਾਵੇਗਾ ਜਿਸ ਦੀ ਜੁਮੇਵਾਰੀ ਸਬੰਧਿਤ ਅਧਿਕਾਰੀਆਂ ਦੀ ਹੋਵੇਗੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਕੱਤਰ ਸੁਖਜਿੰਦਰ ਸਿੰਘ ਬਾਠਾਂ ਵਾਲਾ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਕਲਾਨੌਰ, ਖਜਾਨਚੀ ਸੁਖਦੇਵ ਸਿੰਘ, ਪਰਸ ਰਾਮ ਜਰਨੈਲ ਸਿੰਘ ਹਰਬੰਸ ਸਿੰਘ, ਰਾਜਿੰਦਰ ਬੋਧ ਸਿੰਘ, ਦੀਵਾਨ ਸਿੰਘ, ਸਿੰਘ ਲਖਵਿੰਦਰ ਸਿੰਘ, ਦਵਿੰਦਰ ਸਿੰਘ, ਬਲਕਾਰ ਸਿੰਘ ਆਦਿ ਹਾਜ਼ਰ ਸਨ।