ਲੁਧਿਆਣਾ ਪੁਲਿਸ ਦੇ ਵੱਲੋਂ ਲੁਧਿਆਣਾ ਸ਼ਹਿਰ ਦੇ ਵਿੱਚ ਮਾੜੇ ਅੰਸਰਾਂ ਨੂੰ ਨੱਥ ਪਾਉਣ ਦੇ ਲਈ ਥਾਣਾ ਹੈਬੋਵਾਲ ਦੀ ਪੁਲਿਸ ਦੇ ਵੱਲੋਂ ਦੋ ਦੋਸ਼ੀਆਂ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਨਾਂ ਦੇ ਕੋਲੋਂ ਅਲੱਗ ਅਲੱਗ ਕੰਪਨੀਆਂ ਦੇ 19 ਮੋਬਾਈਲ ਫੋਨ ਤਿੰਨ ਅਲੱਗ ਅਲੱਗ ਕੰਪਨੀਆਂ ਦੇ ਮੋਟਰਸਾਈਕਲ ਇੱਕ ਦਾਤਰ ਲੋਹਾ ਬਰਾਮਦ ਹੋਇਆ ਹੈ। ਇਹਨਾਂ ਵਿੱਚੋਂ ਇੱਕ ਦੋਸ਼ੀ ਲਗਭਗ 15 ਸਾਲ ਦੀ ਉਮਰ ਦਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਲੁੱਟਾਂ ਖੋਹਾਂ ਦੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬਾਕੀ ਰਿਮਾਂਡ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
