ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੇ ਚੌਰਖਾਸ ਥਾਣੇ ਦੇ ਪਿੰਡ ਕੋਇਲਸਾਵਾ ਵਿੱਚ ਆਪਣੇ ਜੀਜੇ ਦੇ ਘਰ ਆਈ ਲੜਕੀ ਆਪਣੀ ਭੈਣ ਦੇ ਦਿਓਰ ਨਾਲ ਮਜ਼ਾਕ ਕਰ ਰਹੀ ਸੀ। ਇਸ ਦੌਰਾਨ ਉਸ ਨੂੰ ਗੋਲੀ ਲੱਗ ਗਈ। ਦਿਨ ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ।
ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੇ ਚੌਰਖਾਸ ਥਾਣੇ ਦੇ ਪਿੰਡ ਕੋਇਲਸਾਵਾ ਵਿੱਚ ਆਪਣੇ ਜੀਜੇ ਦੇ ਘਰ ਆਈ ਲੜਕੀ ਆਪਣੀ ਭੈਣ ਦੇ ਦਿਓਰ ਨਾਲ ਮਜ਼ਾਕ ਕਰ ਰਹੀ ਸੀ। ਇਸ ਦੌਰਾਨ ਉਸ ਨੂੰ ਗੋਲੀ ਲੱਗ ਗਈ। ਦਿਨ ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਗੋਲੀ ਲੱਗਣ ਤੋਂ ਬਾਅਦ ਲੜਕੀ ਨੂੰ ਉਸ ਦੇ ਜੀਜਾ ਦੇ ਪਰਿਵਾਰ ਵਾਲਿਆਂ ਨੇ ਇਲਾਜ ਲਈ ਫਾਜ਼ਿਲਨਗਰ ਸੀ.ਐੱਚ.ਸੀ. ਹਸਪਤਾਲ ਚ ਭਰਤੀ ਕਰਵਾਇਆ। ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ। ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਵੀ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਦਰਅਸਲ ਬਿਹਾਰ ਦੇ ਗੋਪਾਲਗੰਜ ਜ਼ਿਲੇ ਦੇ ਥਾਣਾ ਫੁਲਵਰਿਆ ਦੇ ਸੁਕਰਵਾਲੀਆ ਨਿਵਾਸੀ ਰੇਖਾ ਯਾਦਵ ਪੁੱਤਰੀ ਬੱਬਨ ਯਾਦਵ ਆਪਣੀ ਵੱਡੀ ਭੈਣ ਸੁਧਾ ਦੇਵੀ ਦੇ ਸਹੁਰੇ ਘਰ ਕੁਸ਼ੀਨਗਰ ਦੇ ਚੌਰਾਖਾਸ ਥਾਣਾ ਖੇਤਰ ਦੇ ਕੋਇਲਸਵਾ ਬਰਵਾ ਟੋਲਾ ਆਈ ਹੋਈ ਸੀ। ਰੇਖਾ ਆਪਣੀ ਭੈਣ ਦੇ ਦਿਓਰ ਸ਼ੈਲੇਸ਼ ਯਾਦਵ ਨਾਲ ਮਜ਼ਾਕ ਕਰ ਰਹੀ ਸੀ ਜਦੋਂ ਮਜ਼ਾਕ ਮਜ਼ਾਕ ‘ਚ ਸ਼ੈਲੇਸ਼ ਯਾਦਵ ਤੋਂ ਗੋਲੀ ਚਲ ਗਈ ਅਤੇ ਰੇਖਾ ਦੇ ਪੇਟ ‘ਚ ਗੋਲੀ ਲੱਗ ਗਈ। ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ। ਜ਼ਖਮੀ ਰੇਖਾ ਨੂੰ ਫਾਜ਼ਿਲਨਗਰ ਸਥਿਤ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ‘ਚ ਲਿਆ
ਦਿਨ ਦਿਹਾੜੇ ਹੋਈ ਗੋਲੀ ਚੱਲਣ ਤੋਂ ਬਾਅਦ ਪੁਲਿਸ ਵਿਭਾਗ ਵੀ ਸਰਗਰਮ ਹੋ ਗਿਆ। ਪੁਲਿਸ ਨੇ ਘਟਨਾ ਦੌਰਾਨ ਮੌਜੂਦ ਸ਼ੈਲੇਸ਼ ਤੋਂ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਸ਼ੈਲੇਸ਼ ਨੂੰ ਹਿਰਾਸਤ ‘ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਸ਼ੈਲੇਸ਼ ਰੇਖਾ ਨੂੰ ਨਾਜਾਇਜ਼ ਪਿਸਤੌਲ ਨਾਲ ਧਮਕੀਆਂ ਦੇ ਰਿਹਾ ਸੀ। ਫਿਰ ਗੋਲੀ ਚੱਲ ਗਈ ਅਤੇ ਰੇਖਾ ਦੇ ਪੇਟ ਵਿੱਚ ਲੱਗੀ। ਸੀਓ ਤਮਕੁਹੀਰਾਜ ਅਮਿਤ ਸਕਸੈਨਾ ਨੇ ਦੱਸਿਆ ਕਿ ਮਾਮਲੇ ਵਿੱਚ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਾਊਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
