ਖੇਡ ਵਤਨ ਪੰਜਾਬ ਦੀ ਸੀਜ਼ਨ 3 ’ਚ ਆਰ.ਐੱਸ.ਡੀ ਰਾਜ ਰਤਨ ਪਬਲਿਕ ਸਕੂਲ ਦੇ ਸਹਿਜਨੂਰ ਸਿੰਘ ਨੇ ਕਾਂਸੇ ਦਾ ਮੈਡਲ ਅਤੇ ਕੋਚ ਵੀਰਪਾਲ ਕੌਰ ਨੇ ਸੋਨੇ…

105

13 ਦਸੰਬਰ- ਆਰਐੱਸਡੀ ਰਾਜ ਰਤਨ ਪਬਲਿਕ ਸਕੂਲ ਲਈ ਇਹ ਮਾਣ ਵਾਲਾ ਪਲ ਸੀ ਜਦੋਂ ਸਕੂਲ ਦੇ ਵਿਦਿਆਰਥੀ ਸਹਿਜਨੂਰ ਸਿੰਘ ਨੇ ਖੇਡ ਵਤਨ ਪੰਜਾਬ ਦੀ ਸੀਜ਼ਨ 3 ਮੁਕਾਬਲੇ ਵਿੱਚ ਅੰਡਰ-14 ਤਾਈਕਵਾਂਡੋ ਵਰਗ ਵਿੱਚ ਕਾਂਸੇ ਦਾ ਮੈਡਲ ਜਿੱਤਿਆ। ਮੈਡਲ ਦੇ ਨਾਲ ਹੀ ਸਹਿਜਨੂਰ ਨੂੰ 5000 ਰੁਪਏ ਦਾ ਨਕਦ ਇਨਾਮ ਵੀ ਦਿੱਤਾ ਗਿਆ।ਸਕੂਲ ਦਾ ਮਾਣ ਵਧਾਉਂਦੇ ਹੋਏ ਤਾਈਕਵਾਂਡੋ ਕੋਚ ਵੀਰਪਾਲ ਕੌਰ ਨੇ ਅੰਡਰ-21 ਤੋਂ 30 ਵਰਗ ਵਿੱਚ ਸੋਨੇ ਦਾ ਮੈਡਲ ਜਿੱਤ ਕੇ 10,000 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ। ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਸਕੂਲ ਮੁਖੀ ਐੱਸਸੀ ਸਾਂਵਲਕਾ, ਸਕੱਤਰ ਰਜ਼ਨੀਸ਼ ਸਾਂਵਲਕਾ, ਡਾਇਰੈਕਟਰ ਐੱਸਪੀ ਆਨੰਦ ਅਤੇ ਪਿ੍ਰੰਸੀਪਲ ਡਾ. ਪ੍ਰਵੀਨ ਔਲ ਨੇ ਸਹਿਜਨੂਰ ਅਤੇ ਕੋਚ ਵੀਰਪਾਲ ਦੋਵਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲਗਾਤਾਰ ਸਫਲਤਾ ਦੀ ਕਾਮਨਾ ਕੀਤੀ।