ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ਵਿੱਚ ਧਾਰਾ 163 ਲਾਗੂ

48

ਫ਼ਿਰੋਜ਼ਪੁਰ, 12 ਮਾਰਚ 2026 AJ DI Awaaj

Punjab Desk :    ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਨਦੀਪ ਕੌਰ, ਪੀ.ਸੀ.ਐਸ. ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 15/03/2026 ਨੂੰ ਪੀ.ਐਸ.ਟੀ.ਐਸ.ਈ. ਪ੍ਰੀਖਿਆ ਲਈ ਜ਼ਿਲ੍ਹੇ ਵਿੱਚ ਬਣਾਏ ਗਏ ਅੱਠ ਕੇਂਦਰਾਂ ਦੇ 100 ਮੀਟਰ ਦਾਇਰੇ ਵਿੱਚ ਧਾਰਾ 163 ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

          ਉਨ੍ਹਾਂ ਦੱਸਿਆ ਕਿ 15 ਮਾਰਚ 2026 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ  ਪੀ.ਐਸ.ਟੀ.ਐਸ.ਈ. ਪ੍ਰੀਖਿਆ ਕਰਵਾਈ ਜਾ ਰਹੀ ਹੈ ਜਿਸ ਲਈ ਫਿਰੋਜ਼ਪੁਰ ਵਿਚ ਐਮ.ਐਲ.ਐਮ ਸੀਨੀਅਰ ਸਕੈਂਡਰੀ ਸਕੂਲ, ਨੇੜੇ ਬੱਸ ਸਟੈਂਡ ਫਿਰੋਜ਼ਪੁਰ ਛਾਉਣੀ, ਦਾਸ ਐਂਡ ਬਰਾਊਨ ਵਰਲਡ ਸਕੂਲ ਹੂਸੈਨੀਵਾਲਾ ਬਾਰਡਰ ਰੋਡ ਫਿਰੋਜ਼ਪੁਰ, ਡੀ.ਸੀ ਮਾਡਲ ਸੀ.ਸੈ. ਸਕੂਲ ਨੇੜੇ ਬੱਸ ਸਟੈਂਡ ਫਿਰੋਜ਼ਪੁਰ ਛਾਉਣੀ, ਡੀ.ਏ.ਵੀ ਸੀ.ਸੈ. ਨੇੜੇ ਸ਼ਨੀ ਮੰਦਿਰ ਫਿਰੋਜ਼ਪੁਰ ਛਾਉਣੀ, ਵਿਵੇਕਾਨੰਦ ਵਰਲਡ ਸਕੂਲ ਭਗਵਤੀ ਇਨਕਲੇਵ ਸਤੀਏ ਵਾਲਾ ਫਿਰੋਜ਼ਪੁਰ, ਦੂਨ ਜੂਨੀਅਰ ਪਬਲਿਕ ਸਕੂਲ ਹੂਸੈਨੀਵਾਲਾ ਬਾਰਡਰ ਰੋਡ ਫਿਰੋਜ਼ਪੁਰ, ਦੇਵ ਸਮਾਜ ਬੀ.ਐਡ. ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸ਼ਹਿਰ,  ਡੀ.ਪੀ.ਐਸ. ਪਬਲਿਕ ਸਕੂਲ ਫਰੀਦਕੋਟ ਰੋਡ ਫਿਰੋਜ਼ਪੁਰ ਵਿਖੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨ੍ਹਾਂ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦਾਇਰੇ ਵਿਚ ਧਾਰਾ 163 ਲਾਗੂ ਹੋਵੇਗੀ।  ਇਹ ਹੁਕਮ ਇਨ੍ਹਾਂ ਪ੍ਰੀਖਿਆ ਕੇਂਦਰਾਂ ’ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਤੇ ਲਾਗੂ ਨਹੀਂ ਹੋਣਗੇ।