# Aj Di Awaaj - Punjabi News Portal ## Posts - [ਹਾਈ ਕੋਰਟ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਜਾਇਦਾਦਾਂ ਦੀ ਵਿਕਰੀ ‘ਤੇ ਰੋਕ](https://ajdiawaaj.com/high-court-stays-sale-of-punjab-state-power-corporation-limited-properties/): Chandigarh 21 Feb 2026 AJ DI Awaaj Chandigarh Desk :  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨਾਲ ਸੰਬੰਧਿਤ ਜਾਇਦਾਦਾਂ ਦੀ ਵਿਕਰੀ ‘ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਗਲੇ ਹੁਕਮਾਂ ਤੱਕ ਕਾਰਪੋਰੇਸ਼ਨ ਦੀ ਕੋਈ ਵੀ ਜਾਇਦਾਦ ਨਹੀਂ ਵੇਚੀ ਜਾਵੇਗੀ। ਇਹ ਮਾਮਲਾ ਇੱਕ ਜਨਹਿੱਤ ਪਟੀਸ਼ਨ ਰਾਹੀਂ ਅਦਾਲਤ ਤੱਕ ਪਹੁੰਚਿਆ। ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ PSPCL ਨੂੰ ਲਗਭਗ 2,582 ਕਰੋੜ ਰੁਪਏ ਦੇ ਬਿਜਲੀ ਬਿੱਲ ਬਕਾਇਆ ਹਨ। ਇਸ ਤੋਂ ਇਲਾਵਾ 10,000 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਸਬਸਿਡੀ ਦੀ ਰਕਮ ਵੀ ਅਜੇ ਤੱਕ ਅਦਾ ਨਹੀਂ […] - [ਨਾਨਕਸਰ ਵਾਸੀਆਂ ਵੱਲੋਂ ਸਪੀਕਰ ਸੰਧਵਾਂ ਦਾ ਧੰਨਵਾਦ](https://ajdiawaaj.com/nanaksar-residents-thank-speaker-sandhwan/): ਕੋਟਕਪੂਰਾ 21 ਫ਼ਰਵਰੀ 2026 AJ DI Awaaj Punjab Desk  :  ਪਿੰਡ ਕੋਠੇ ਨਾਨਕਸਰ ਵਾਸੀਆਂ ਦੀ ਚਿਰਾਂ ਤੋਂ ਲਟਕਦੀ ਮੰਗ ਪੂਰੀ ਹੋਣ ‘ਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਵੱਲੋਂ  ਸ.ਕੁਲਤਾਰ ਸਿੰਘ ਸੰਧਵਾਂ, ਸਪੀਕਰ ਪੰਜਾਬ ਵਿਧਾਨ ਸਭਾ ਦਾ ਦਿਲੋਂ ਧੰਨਵਾਦ ਕੀਤਾ ਗਿਆ। ਪਿੰਡ ਦੀ ਵੱਖਰੀ ਸਹਿਕਾਰੀ ਸਭਾ ਮਨਜ਼ੂਰ ਹੋਣ ਨਾਲ ਕਿਸਾਨਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਖੇਤੀਬਾੜੀ ਨਾਲ ਸੰਬੰਧਿਤ ਕਾਰਜ ਹੋਰ ਆਸਾਨ ਬਣਨਗੇ। ਮਨਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਵੱਖਰੀ ਸਹਿਕਾਰੀ ਸਭਾ ਬਣਨ ਨਾਲ ਕਿਸਾਨਾਂ ਨੂੰ ਕਰਜ਼ੇ, ਖਾਦ-ਬੀਜ ਅਤੇ ਹੋਰ ਸਹੂਲਤਾਂ ਸਥਾਨਕ ਪੱਧਰ ‘ਤੇ ਹੀ ਉਪਲਬਧ ਹੋਣਗੀਆਂ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਖਰਚ ਦੋਵਾਂ ਬਚਣਗੇ। ਪਿੰਡ ਵਾਸੀਆਂ […] - [ਗੁਜਰਾਤ ਦੇ ਵਲਸਾਡ ਜ਼ਿਲ੍ਹੇ ਵਿੱਚ ਭਿਆਨਕ ਸੜਕ ਹਾਦਸਾ, 7 ਲੋਕਾਂ ਦੀ ਮੌ*ਤ](https://ajdiawaaj.com/horrific-road-accident-in-gujarats-valsad-district-7-people-killed/): ਗੁਜਰਾਤ 21 Feb 2026 AJ DI Awaaj National Desk :  ਗੁਜਰਾਤ ਦੇ ਵਲਸਾਡ ਜ਼ਿਲ੍ਹੇ ਦੇ ਕਪਰਾਡਾ ਤਾਲੁਕਾ ਵਿੱਚ ਕੁੰਭ ਘਾਟ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਪਰਿਵਾਰ ਦੇ 7 ਮੈਂਬਰਾਂ ਦੀ ਮੌ*ਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਇਹ ਪਰਿਵਾਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ, ਜਦੋਂ ਉਨ੍ਹਾਂ ਦੀ ਈਕੋ ਕਾਰ ਦੀ ਟਰੱਕ ਨਾਲ ਜ਼ੋਰਦਾਰ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਸਥਾਨਕ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣ ਕੇ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤਾ ਅਤੇ ਕਾਰ ਵਿੱਚ ਫਸੇ […] - [Chandigarh ਵਿੱਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ‘ਤੇ ਸਖ਼ਤੀ, ਮੈਨੂਅਲ ਚਲਾਨ ਫਿਰ ਤੋਂ ਸ਼ੁਰੂ](https://ajdiawaaj.com/strict-action-against-traffic-rule-violators-in-chandigarh-manual-challaning-resumed/): Chandigarh 21 Feb 2026 AJ DI Awaaj Chandigarh Desk :  ਚੰਡੀਗੜ੍ਹ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਦੁਬਾਰਾ ਕੜੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣ, ਨੰਬਰ ਪਲੇਟ ਨਾਲ ਛੇੜਛਾੜ ਕਰਨ ਅਤੇ ਰਾਂਗ ਸਾਈਡ ਵਾਹਨ ਚਲਾਉਣ ਵਾਲਿਆਂ ਨੂੰ ਹੁਣ ਕੈਮਰਿਆਂ ਦੇ ਨਾਲ-ਨਾਲ ਮੌਕੇ ‘ਤੇ ਦਸਤੀ ਚਲਾਨ ਵੀ ਕੱਟੇ ਜਾਣਗੇ। ਇਸ ਸਬੰਧੀ ਪੁਲਿਸ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਪਿਛਲੇ ਕੁਝ ਸਮੇਂ ਤੋਂ ਸਿਰਫ ਸੀਸੀਟੀਵੀ ਆਧਾਰਿਤ ਈ-ਚਲਾਨ ਜਾਰੀ ਕੀਤੇ ਜਾ ਰਹੇ ਸਨ ਅਤੇ ਮੈਨੂਅਲ ਚਲਾਨ ਬੰਦ ਸਨ। ਇਸ ਕਾਰਨ ਕਈ ਡਰਾਈਵਰ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ। ਕੁਝ ਲੋਕਾਂ ਨੇ ਤਾਂ ਕੈਮਰਿਆਂ ਤੋਂ ਬਚਣ […] - [Sidhu Moose Wala ਦੇ ਸਬਸਕ੍ਰਾਈਬਰ 19.8 ਮਿਲੀਅਨ ਵਧੇ, Narendra Modi ਦੇ ਨੇੜੇ ਪਹੁੰਚੇ](https://ajdiawaaj.com/sidhu-moose-walas-subscribers-increase-by-19-8-million-approaching-narendra-modi/): Mansa 21 Feb 2026 AJ DI Awaaj Punjab Desk :  ਪੰਜਾਬੀ ਗਾਇਕ Sidhu Moose Wala ਦੇ ਦੇਹਾਂਤ ਨੂੰ ਲਗਭਗ ਚਾਰ ਸਾਲ ਹੋ ਚੁੱਕੇ ਹਨ, ਪਰ ਉਨ੍ਹਾਂ ਦੀ ਲੋਕਪ੍ਰਿਯਤਾ ਅਜੇ ਵੀ ਕਾਇਮ ਹੈ। ਇਸਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਉਨ੍ਹਾਂ ਦੇ ਅਧਿਕਾਰਤ ਯੂਟਿਊਬ ਚੈਨਲ ਦੇ ਸਬਸਕ੍ਰਾਈਬਰ ਦੇਸ਼ ਦੇ ਪ੍ਰਧਾਨ ਮੰਤਰੀ Narendra Modi ਦੇ ਸਬਸਕ੍ਰਾਈਬਰਾਂ ਦੇ ਲਗਭਗ ਬਰਾਬਰ ਪਹੁੰਚ ਗਏ ਹਨ। ਇਸ ਵੇਲੇ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ‘ਤੇ ਕਰੀਬ 29.8 ਮਿਲੀਅਨ ਸਬਸਕ੍ਰਾਈਬਰ ਹਨ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੈਨਲ ‘ਤੇ ਲਗਭਗ 29.9 ਮਿਲੀਅਨ ਸਬਸਕ੍ਰਾਈਬਰ ਦਰਜ ਕੀਤੇ ਗਏ ਹਨ। ਮੂਸੇਵਾਲਾ ਦੇ ਮਾਪੇ ਸਮੇਂ-ਸਮੇਂ ‘ਤੇ ਉਨ੍ਹਾਂ ਦੇ ਅਨਰਿਲੀਜ਼ਡ ਗੀਤ ਜਾਰੀ […] - [ਸ੍ਰੀ ਗੋਇੰਦਵਾਲ ਸਾਹਿਬ ‘ਚ ਨਰਸਿੰਗ ਵਿਦਿਆਰਥਣ ਦੀ ਖੁਦਕੁਸ਼ੀ, ਪ੍ਰਬੰਧਨ ‘ਤੇ ਇਲਜ਼ਾਮ](https://ajdiawaaj.com/nursing-student-commits-suicide-in-sri-goindwal-sahib-management-blamed/): Tarntaran 20 Feb 2026 AJ DI Awaaj Punjab Desk : ਸ੍ਰੀ ਗੋਇੰਦਵਾਲ ਸਾਹਿਬ ਸਥਿਤ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਰੀਜਨਲ ਸੈਂਟਰ ਵਿੱਚ 21 ਸਾਲਾ ਬੀ.ਐਸ.ਸੀ. ਨਰਸਿੰਗ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਵਿਦਿਆਰਥਣ ਦੀ ਪਹਿਚਾਣ ਖੁਸ਼ਪ੍ਰੀਤ ਕੌਰ ਵਜੋਂ ਹੋਈ ਹੈ, ਜੋ ਲੁਧਿਆਣਾ ਜ਼ਿਲ੍ਹੇ ਦੇ ਧੂਰਕੋਟ ਪਿੰਡ ਦੀ ਰਹਿਣ ਵਾਲੀ ਅਤੇ ਤੀਜੇ ਸਮੈਸਟਰ ਦੀ ਵਿਦਿਆਰਥਣ ਸੀ। ਜਾਣਕਾਰੀ ਮੁਤਾਬਕ ਖੁਸ਼ਪ੍ਰੀਤ ਕੌਰ ਨੇ ਹੋਸਟਲ ਦੇ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਯੂਨੀਵਰਸਿਟੀ ਦੇ ਕੁਝ ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਉਸਨੂੰ ਲੰਮੇ ਸਮੇਂ ਤੋਂ ਤੰਗ-ਪਰੇਸ਼ਾਨ ਕੀਤਾ […] - [ਘਰੇਲੂ ਬਗੀਚੀ ਸਿਹਤਮੰਦ ਤੇ ਰਸਾਇਣ-ਰਹਿਤ ਜੀਵਨ ਦੀ ਨੀਂਹ](https://ajdiawaaj.com/home-gardening-is-the-foundation-of-a-healthy-and-chemical-free-life/): ਸ਼ੇਰਪੁਰ/ ਧੂਰੀ, 20 ਫਰਵਰੀ 2026 AJ DI Awaaj Punjab Desk :  ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਕਿਸਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਤੇ ਪੋਸ਼ਟਿਕ ਆਹਾਰ ਵੱਲ ਪ੍ਰੇਰਿਤ ਕਰਨ ਲਈ ਪਿੰਡ ਹੇੜੀਕੇ, ਬਲਾਕ ਸ਼ੇਰਪੁਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਕਿਸਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਕੈਂਪ ਨੂੰ ਸੰਬੋਧਨ ਕਰਦੇ ਹੋਏ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਭੂਮੀ ਵਿਗਿਆਨੀ ਨੇ ਕਿਹਾ ਕਿ ਘਰੇਲੂ ਬਗੀਚੀ ਸਿਰਫ਼ ਸਬਜ਼ੀ ਉਗਾਉਣ ਦਾ ਸਾਧਨ ਨਹੀਂ, ਬਲਕਿ ਸਿਹਤਮੰਦ ਅਤੇ ਰਸਾਇਣ-ਰਹਿਤ ਜੀਵਨ ਦੀ ਨੀਂਹ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਦੀ ਬਗੀਚੀ ਵਿੱਚ ਤਾਜ਼ੀ, ਪੋਸ਼ਟਿਕ ਅਤੇ ਕੀਟਨਾਸ਼ਕਾਂ […] - [ਸਲੈਸਰ ਤੋਂ ਬਿਨ੍ਹਾਂ ਵਾਹਨ ਚਲਾਉਣ ਤੇ ਰਹੇਗੀ ਮੁਕੰਮਲ ਪਾਬੰਦੀ](https://ajdiawaaj.com/there-will-be-a-complete-ban-on-driving-without-a-silencer/): ਸ੍ਰੀ ਅਨੰਦਪੁਰ ਸਾਹਿਬ, 20 ਫਰਵਰੀ 2026 AJ DI Awaaj Punjab Desk   : ਹੋਲਾ ਮਹੱਲਾ ਤਿਉਹਾਰ ਤੋਂ ਪਹਿਲਾ ਸਾਰੇ ਵਿਭਾਗ ਆਪਣੇ ਕੰਮ ਮੁਕੰਮਲ ਕਰ ਲੈਣ, ਸ਼ਰਧਾਲੂਆਂ ਦੀ ਸਹੂਲਤ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰੱਖੀ ਜਾਵੇ। ਉੱਚੀ ਆਵਾਜ ਵਿੱਚ ਲਾਊਡ ਸਪੀਕਰ ਵਜਾਉਣ, ਸਲੈਸਰ ਖੋਲ ਕੇ ਵਾਹਲ ਚਲਾਉਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਅੱਜ ਮੇਲੇ ਦੇ ਅਗਾਓ ਪ੍ਰਬੰਧਾਂ ਦੀ ਮੀਟਿੰਗ ਮੌਕੇ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਨ ਉਪਰੰਤ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਦੌਰਾਨ ਸੁਚਾਰੂ ਆਵਾਜਾਈ ਦੀ ਸਹੂਲਤ ਵੱਧ ਵਾਹਨਾਂ ਦੀ ਪਾਰਕਿੰਗ, ਸ਼ਟਲ ਬੱਸ ਸਰਵਿਸ, ਪੀਣ ਵਾਲਾ ਕਲੋਰੀਨੇਟਿਡ ਪਾਣੀ, ਨਿਰਵਿਘਨ […] - [ਕੈਬਨਿਟ ਮੰਤਰੀ ਡਾ. ਰਵਜੋਤ ਨੇ ਵਿਧਾਨ ਸਭਾ ਸ਼ਾਮ ਚੁਰਾਸੀ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ‘ਤੇ ਕੀਤੀ ਸਮੀਖਿਆ ਮੀਟਿੰਗ](https://ajdiawaaj.com/cabinet-minister-dr-ravjot-holds-review-meeting-on-progress-of-development-works-of-vidhan-sabha-sham-chaurasi/): ਅਧਿਕਾਰੀਆਂ ਨੂੰ ਪੈਂਡਿੰਗ ਪ੍ਰੋਜੈਕਟਾਂ ਨੂੰ ਜਲਦ ਸ਼ੁਰੂ ਕਰਨ ਤੇ ਚੱਲ ਰਹੇ ਕਾਰਜਾਂ ‘ਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼ ਜਨਤਕ ਹਿੱਤ ਨਾਲ ਸਬੰਧਤ ਕੰਮਾਂ ‘ਚ ਪਾਰਦਰਸ਼ਤਾ, ਗੁਣਵੱਤਾ ਤੇ ਸਮਾਂਬੱਧਤਾ ਯਕੀਨੀ ਬਣਾਉਣ ‘ਤੇ ਜ਼ੋਰ ਹੁਸ਼ਿਆਰਪੁਰ, 20 ਫਰਵਰੀ 2026 Aj Di Awaaj Punjab Desk: ਕੈਬਨਿਟ ਮੰਤਰੀ ਪੰਜਾਬ ਡਾ. ਰਵਜੋਤ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਕ ਵਿਸਥਾਰਤ ਮੀਟਿੰਗ ਕੀਤੀ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਾਲਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਮੀਟਿੰਗ […] - [ਸਟੇਟ ਪਲਾਨ ਸਕੀਮ ਅਧੀਨ ਕਿਸਾਨਾਂ ਲਈ ਵਿਸ਼ੇਸ਼ ਸਹੂਲਤਾਂ](https://ajdiawaaj.com/special-facilities-for-farmers-under-state-plan-scheme/): ਮਾਲੇਰਕੋਟਲਾ, 20 ਫਰਵਰੀ 2026 AJ DI Awaaj Punjab Desk :    ਬਾਗਬਾਨੀ ਵਿਭਾਗ ਵੱਲੋਂ ਸਟੇਟ ਪਲਾਨ ਸਕੀਮ ਅਧੀਨ ਬਾਗਬਾਨੀ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੱਖ-ਵੱਖ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਹਰਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਬਾਗਬਾਨੀ ਖੇਤਰ ਵਿੱਚ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਕਈ ਲਾਭਕਾਰੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਫਸਲਾਂ ਦੇ ਮੰਡੀਕਰਨ ਲਈ ਇਕ ਵਾਰ ਵਰਤੋਂ ਵਾਲੇ ਪਲਾਸਟਿਕ ਕਰੇਟ ਅਤੇ ਕਾਰਟਨ ਬਕਸਿਆਂ ‘ਤੇ 50 ਪ੍ਰਤੀਸ਼ਤ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਆਪਣੇ ਉਤਪਾਦ ਦੀ […] - [ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ,ਡਾ. ਬਲਜੀਤ ਕੌਰ ਅਤੇ ਤਰੁਣਪ੍ਰੀਤ ਸਿੰਘ ਸੋਂਦ ਦੀ ਹਾਜ਼ਰੀ ਵਿੱਚ ਨਵ-ਨਿਯੁਕਤ ਚੇਅਰਮੈਨ ਵੱਲੋਂ ਅਹੁਦਾ ਸੰਭਾਲਿਆ](https://ajdiawaaj.com/the-newly-appointed-chairman-assumed-office-in-the-presence-of-cabinet-minister-harpal-singh-cheema-dr-baljit-kaur-and-tarunpreet-singh-sond/): ਚੰਡੀਗੜ੍ਹ, 20 ਫਰਵਰੀ 2026 Aj Di Awaaj Punjab Desk: ਪੰਜਾਬ ਅਨੁਸੂਚਿਤ ਜਾਤੀਆਂ ਅਤੇ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਬਲਜਿੰਦਰ ਸਿੰਘ ਚੌਂਦਾ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਅਤੇ ਪੇਂਡੂ ਵਿਕਾਸ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਦੀ ਹਾਜ਼ਰੀ ਵਿੱਚ ਸਰਕਾਰੀ ਤੌਰ ’ਤੇ ਆਪਣਾ ਕਾਰਜਭਾਰ ਸੰਭਾਲ ਲਿਆ। ਇਸ ਮੌਕੇ ਕੈਬਨਿਟ ਮੰਤਰੀਆਂ ਵੱਲੋਂ ਨਵ-ਨਿਯੁਕਤ ਚੇਅਰਮੈਨ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਮਾਜਿਕ ਨਿਆਂ ਮੰਤਰੀ ਡਾ. ਬਲਜੀਤ ਕੌਰ ਅਤੇ ਪੇਂਡੂ ਵਿਕਾਸ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਕਿਹਾ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਅਤੇ […] - [ਐਸ.ਸੀ. ਸ਼੍ਰੇਣੀ ਦੇ ਲਾਭਪਾਤਰੀਆਂ ਲਈ 4 ਹਫ਼ਤੇ ਦਾ ਸਿਖ਼ਲਾਈ ਬੈਚ](https://ajdiawaaj.com/4-week-training-batch-for-sc-category-beneficiaries/): ਬਰਨਾਲਾ, 20 ਫਰਵਰੀ 2026 AJ DI Awaaj Punjab Desk :  ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਖੇਤੀਬਾੜੀ ਅਤੇ ਡੇਅਰੀ ਵਿਕਾਸ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ੍ਰੀ ਵਰਿਆਮ ਸਿੰਘ ਦੀ  ਅਗਵਾਈ ਹੇਠ ਅਨੁਸੂਚਿਤ ਸ਼੍ਰੇਣੀਆਂ ਦੇ ਸਿਖਿਆਰਥੀਆਂ ਲਈ 4 ਹਫ਼ਤੇ ਸਿਖਲਾਈ ਦਾ ਬੈਚ ਮਿਤੀ 23 ਫਰਵਰੀ 2026 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਬਰਨਾਲਾ ਦੇ ਸਿਖਿਆਰਥੀ ਡੇਅਰੀ ਸਿਖ਼ਲਾਈ ਕੇਂਦਰ ਸੰਗਰੂਰ ਅਤੇ ਗਿੱਲ (ਮੋਗਾ) ਵਿਖੇ ਟ੍ਰੇਨਿੰਗ ਕਰ ਸਕਦੇ ਹਨ । ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਬਰਨਾਲਾ ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਐਨ.ਐੱਲ.ਐੱਮ ਸਕੀਮ (ਕੇਂਦਰੀ ਪ੍ਰੋਜਜਿਤ ਸਕੀਮ) ਅਧੀਨ ਚਲਾਏ ਜਾਣ […] - [ਸੜਕ ਸੁਰੱਖਿਆ ਜਾਗਰੂਕਤਾ ਰੈਲੀ ਨੂੰ ਵਿਧਾਨ ਸਭਾ ਅਧ੍ਯਕਸ਼ ਕੁਲਦੀਪ ਸਿੰਘ ਪਠਾਨੀਆ ਨੇ ਦਿਖਾਈ ਹਰੀ ਝੰਡੀ](https://ajdiawaaj.com/road-safety-awareness-rally-flagged-off-by-vidhan-sabha-speaker-kuldeep-singh-pathania/): ਮੰਡੀ, 20 ਫਰਵਰੀ 2026 Aj Di Awaaj Himachal Desk: ਅੰਤਰਰਾਸ਼ਟਰੀ ਮਹਾਸ਼ਿਵਰਾਤਰੀ ਮਹੋਤਸਵ ਦੇ ਮੌਕੇ ’ਤੇ ਸੜਕ ਸੁਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਰਿਵਹਨ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਮੰਡੀ ਦੇ ਸਹਿਯੋਗ ਨਾਲ ਰੋਡ ਸੇਫਟੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਵਿਧਾਨ ਸਭਾ ਅਧ੍ਯਕਸ਼ ਕੁਲਦੀਪ ਸਿੰਘ ਪਠਾਨੀਆ ਨੇ ਸੇਰੀ ਮੰਚ ਤੋਂ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਸੇਰੀ ਮੰਚ ਤੋਂ ਸ਼ੁਰੂ ਹੋ ਕੇ ਮੰਗਵਾਈ, ਚੱਕਰ ਅਤੇ ਨੇਰਚੌਕ ਰਾਹੀਂ ਡਡੌਰ ’ਚ ਸਮਾਪਤ ਹੋਈ। ਇਸ ਵਿੱਚ 50 ਮੋਟਰਸਾਈਕਲਾਂ ਅਤੇ 25 ਕਾਰਾਂ ਨੇ ਭਾਗ ਲਿਆ। ਸਾਰੇ ਡਰਾਈਵਰ ਨਿਰਧਾਰਤ ਗਤੀ ਅਤੇ ਪੂਰੇ ਸੁਰੱਖਿਆ ਮਾਪਦੰਡਾਂ ਅਨੁਸਾਰ ਵਾਹਨ ਚਲਾਉਂਦੇ ਨਜ਼ਰ ਆਏ। ਹਰੀ ਝੰਡੀ ਦਿਖਾਉਣ ਤੋਂ […] - [ਮਾਨਸਾ ਪੁਲਿਸ ਦੀ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਹੈਰੋਇਨ, ਕੈਪਸੂਲ ਤੇ ਲਾਹਣ ਬਰਾਮਦ](https://ajdiawaaj.com/heroin-capsules-and-ointment-recovered-under-mansa-polices-war-against-drugs-campaign/): ਮਾਨਸਾ, 20 ਫਰਵਰੀ 2026 AJ DI Awaaj Punjab Desk :  ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ ਜਿਸ ਦੀ ਲੜੀ ਵਿੱਚ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਦੇ ਅਦੇਸਾਂ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਣਿਆ ਵਿੱਚ 08 ਮੁਕੱਦਮੇ ਦਰਜ ਕਰਕੇ 09 ਵਿਅਕਤੀ ਨੂੰ ਕਾਬੂ ਕਰਕੇ ਉਨ੍ਹਾ ਪਾਸੋ 22 ਗ੍ਰਾਮ ਹੈਰੋਇਨ, 105 ਸਿਗਨੇਚਰ ਕੈਪਸੂਲ, […] - [ਅਰਾਵਲੀ ਵਿੱਚ ਜੰਗਲ ਸਫਾਰੀ ’ਤੇ ਰੋਕ ਤੋਂ ਬਾਅਦ ਹਰਿਆਣਾ ਸਰਕਾਰ ਦਾ ਵੱਡਾ ਕਦਮ, ਸੁਪਰੀਮ ਕੋਰਟ ’ਚ ਕਰੇਗੀ ਮੁੜ-ਵਿਚਾਰ ਯਾਚਿਕਾ ਦਾਇਰ](https://ajdiawaaj.com/haryana-governments-big-step-after-ban-on-forest-safari-in-aravalli-will-file-a-review-petition-in-the-supreme-court/): ਚੰਡੀਗੜ੍ਹ, 20 ਫਰਵਰੀ 2026 Aj Di Awaaj Haryana Desk: ਅਰਾਵਲੀ ਪਹਾੜੀ ਲੜੀ ਵਿੱਚ ਪ੍ਰਸਤਾਵਿਤ ਮਹੱਤਵਾਕਾਂਕਸ਼ੀ ਜੰਗਲ ਸਫਾਰੀ ਪ੍ਰੋਜੈਕਟ ’ਤੇ ਸੁਪਰੀਮ ਕੋਰਟ ਵੱਲੋਂ ਲਗਾਈ ਅੰਤਰਿਮ ਰੋਕ ਤੋਂ ਬਾਅਦ ਹਰਿਆਣਾ ਸਰਕਾਰ ਕਾਨੂੰਨੀ ਮੋਰਚੇ ’ਤੇ ਸਰਗਰਮ ਹੋ ਗਈ ਹੈ। ਰਾਜ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਉਹ ਜਲਦੀ ਹੀ ਸੁਪਰੀਮ ਕੋਰਟ ਵਿੱਚ ਮੁੜ-ਵਿਚਾਰ ਯਾਚਿਕਾ ਦਾਇਰ ਕਰੇਗੀ। ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਸਤਾਵਿਤ ਪ੍ਰੋਜੈਕਟ ਅਰਾਵਲੀ ਦੇ ਜੰਗਲੀ ਖੇਤਰ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਵੇਗਾ ਅਤੇ ਵਾਤਾਵਰਣ ਸੰਰੱਖਣ ਨਾਲ ਜੁੜੇ ਸਾਰੇ ਕਾਨੂੰਨੀ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਜੰਗਲ ਅਤੇ ਵਾਤਾਵਰਣ ਮੰਤਰੀ ਰਾਵ ਨਰਬੀਰ ਸਿੰਘ ਨੇ ਦੱਸਿਆ ਕਿ ਵਿਸ਼ੇਸ਼ਗਿਆਨਾਂ ਨਾਲ ਵਿਸਤ੍ਰਿਤ ਸਲਾਹ-ਮਸ਼ਵਰੇ […] - [ਹਰਿਆਣਾ ਦੇ ਤਕਨੀਕੀ ਸਿੱਖਿਆ ਸੰਸਥਾਨਾਂ ਨੂੰ ਮਿਲੇਗਾ ਆਈਆਈਟੀ ਪੱਧਰ ਦਾ ਮਾਰਗਦਰਸ਼ਨ: ਮਹਿਲਾਪਾਲ ਢਾਂਡਾ](https://ajdiawaaj.com/haryanas-technical-education-institutions-will-get-iit-level-guidance-mahilapal-dhanda/): ਆਈਆਈਟੀ ਰੁੜਕੀ ਨਾਲ ਇਤਿਹਾਸਕ ਸਮਝੌਤਾ ਯਾਦਦਾਸ਼ਤ (MoU) ’ਤੇ ਦਸਤਖ਼ਤ ਚੰਡੀਗੜ੍ਹ, 20 ਫਰਵਰੀ 2026 Aj Di Awaaj  Haryana Desk: ਹਰਿਆਣਾ ਦੇ ਸਿੱਖਿਆ ਮੰਤਰੀ ਮਹਿਲਾਪਾਲ ਢਾਂਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਭਾਰਤੀ ਪ੍ਰੌਦਯੋਗਿਕੀ ਸੰਸਥਾਨ ਰੁੜਕੀ ਨਾਲ 20 ਫਰਵਰੀ 2026 ਨੂੰ ਕੀਤਾ ਗਿਆ ਸਮਝੌਤਾ ਯਾਦਦਾਸ਼ਤ (MoU) ਰਾਜ ਦੇ ਤਕਨੀਕੀ ਸਿੱਖਿਆ ਖੇਤਰ ਲਈ ਇਕ ਇਤਿਹਾਸਕ ਅਤੇ ਦੂਰਦਰਸ਼ੀ ਕਦਮ ਹੈ। ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਨਾਲ ਰਾਜ ਦੇ ਸਰਕਾਰੀ ਇੰਜੀਨੀਅਰਿੰਗ, ਪ੍ਰੌਦਯੋਗਿਕੀ ਅਤੇ ਬਹੁਤਕਨੀਕੀ ਸੰਸਥਾਨਾਂ ਵਿੱਚ ਅਕਾਦਮਿਕ ਉਤਕ੍ਰਿਸ਼ਟਤਾ, ਖੋਜ (ਰਿਸਰਚ) ਦਾ ਇਕੀਕਰਨ, ਫੈਕਲਟੀ ਵਿਕਾਸ ਅਤੇ ਨਵੀਨਤਾ-ਆਧਾਰਿਤ ਸਿੱਖਿਆ ਨੂੰ ਨਵੀਂ ਦਿਸ਼ਾ ਮਿਲੇਗੀ। ਇਸ ਸਮਝੌਤਾ ਯਾਦਦਾਸ਼ਤ ’ਤੇ ਆਈਆਈਟੀ ਰੁੜਕੀ ਵੱਲੋਂ ਪ੍ਰੋ. ਵਿਵੇਕ ਕੁਮਾਰ ਮਲਿਕ, […] - [ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ](https://ajdiawaaj.com/ban-on-gathering-of-persons-within-100-meters-of-examination-centers/): ਬਰਨਾਲਾ, 20 ਫਰਵਰੀ 2026 AJ DI Awaaj Punjab Desk :     ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ਼੍ਰੀ ਹਰਪ੍ਰੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਪੰਜ ਤੋਂ ਵੱਧ ਵਿਆਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।    ਹੁਕਮ ਅਨੁਸਾਰ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ ਪੱਤਰ ਅਨੁਸਾਰ ਸੀਬੀਐਸਸੀ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੀਆਂ ਫਰਵਰੀ/ਮਾਰਚ 2026 ਦੀਆਂ ਸਲਾਨਾ ਪ੍ਰੀਖਿਆਵਾਂ  ਮਿਤੀ 11 ਅਪ੍ਰੈਲ 2026 ਤੱਕ ਕਰਵਾਈਆਂ ਜਾ ਰਹੀਆਂ ਹਨ।    ਇਹ […] - [ਰੋਪੜ ਵਿਖੇ ਬੌਧਿਕ ਸੰਪਤੀ ਅਧਿਕਾਰਾਂ 'ਤੇ ਸੈਮੀਨਾਰ](https://ajdiawaaj.com/seminar-on-intellectual-property-rights-at-ropar/): ਰੂਪਨਗਰ, 20 ਫਰਵਰੀ 2026 AJ DI Awaaj Punjab Desk   : ਸਰਕਾਰੀ ਕਾਲਜ ਰੋਪੜ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਈ.ਆਈ.ਸੀ ਸੈੱਲ ਵੱਲੋਂ ਆਈਪੀਆਰ ਕਮੇਟੀ ਦਾ ਇੱਕ ਵਿਸ਼ੇਸ਼ ਸੈਮੀਨਾਰ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਮੁਖੀ ਬੌਧਿਕ ਸੰਪਤੀ ਅਤੇ ਤਕਨੀਕੀ ਟਰਾਂਸਫਰ ਵਿਭਾਗ ਆਈਆਈਟੀ ਰੋਪੜ ਸ਼੍ਰੀ ਸੌਰਵ ਅਰੋੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਕਨਵੀਨਰ ਆਈਪੀਆਰ ਪ੍ਰੋ. ਉਪਦੇਸਦੀਪ ਕੌਰ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਹਿਕੇ ਕੀਤੀ ਅਤੇ ਮੁੱਖ ਬੁਲਾਰੇ ਸ਼੍ਰੀ ਸੌਰਵ ਅਰੋੜਾ ਦੇ ਆਈਪੀ ਅਤੇ ਟੀਟੀ ਦੇ ਖੇਤਰ ਵਿੱਚ ਦਿੱਤੇ ਵੱਡਮੁੱਲੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਬੁਲਾਰੇ ਸ੍ਰੀ […] - [ਬਰਨਾਲਾ ਸਟੇਸ਼ਨ 'ਤੇ ਰੁਕੀ ਫਾਸਟ ਟ੍ਰੇਨ ਵੰਦੇ ਭਾਰਤ](https://ajdiawaaj.com/vande-bharat-fast-train-stopped-at-barnala-station/): ਬਰਨਾਲਾ, 20 ਫਰਵਰੀ 2026 AJ DI Awaaj Punjab Desk :  ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾਂ ਸਕਦਾ ਅੱਜ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਟ੍ਰੇਨ ਦੀ ਬਰਨਾਲਾ ਵਿਖੇ ਠਹਿਰ ਹੋਈ, ਜਿਸ ‘ਤੇ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ।   ਵੰਦੇ ਭਾਰਤ ਟ੍ਰੇਨ ਅੱਜ ਬਰਨਾਲਾ ਰੇਲਵੇ ਸਟੇਸ਼ਨ ‘ਤੇ ਸਵੇਰੇ 9: 59 ‘ਤੇ ਪੁੱਜੀ। ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਉਹ ਇਲਾਕੇ ਦੀ ਬਿਹਤਰੀ ਲਈ ਸੰਸਦ ਵਿੱਚ ਵੀ ਲਗਾਤਾਰ ਇਹ ਮੰਗ ਚੁੱਕਦੇ ਰਹੇ ਹਨ ਅਤੇ ਪਿਛਲੇ ਸਮੇਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ […] - [ED ਨੇ PACL (Pearl Group) ‘ਤੇ ਵੱਡਾ ਐਕਸ਼ਨ, 10,000 ਕਰੋੜ ਰੁਪਏ ਦੀ ਜਾਇਦਾਦ ਅਟੈਚ](https://ajdiawaaj.com/ed-takes-major-action-on-pacl-pearl-group-attaches-assets-worth-rs-10000-crore/): Mohali 19 Feb 2026 AJ DI Awaaj Punjab Desk :  ਈਨਫੋਰਸਮੈਂਟ ਡਾਇਰੈਕਟਰੇਟ (ED) ਨੇ PACL (ਪਰਲ ਗਰੁੱਪ) ਅਤੇ ਇਸ ਨਾਲ ਸਬੰਧਤ ਕੰਪਨੀਆਂ ‘ਤੇ ਵਿੱਤੀ ਘਪਲੇ ਦੇ ਮਾਮਲੇ ਵਿੱਚ ਵੱਡਾ ਕਾਰਵਾਈ ਕੀਤੀ ਹੈ। ਦਿੱਲੀ ਜ਼ੋਨਰਲ ਆਫਿਸ-II ਨੇ PMLA 2002 ਦੇ ਤਹਿਤ 247 ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਅਟੈਚ ਕੀਤਾ, ਜਿਨ੍ਹਾਂ ਦੀ ਕੁੱਲ ਕੀਮਤ 10,021.46 ਕਰੋੜ ਰੁਪਏ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਿੰਗਲ ਅਟੈਚਮੈਂਟ ਆਰਡਰ ਹੈ। ਜਾਇਦਾਦਾਂ ਮੁੱਖ ਤੌਰ ‘ਤੇ ਪੰਜਾਬ ਦੇ ਐੱਸਏਐੱਸ ਨਗਰ (ਮੋਹਾਲੀ), ਰੂਪਨਗਰ ਅਤੇ ਜ਼ੀਰਕਪੁਰ ਵਿਚ ਸਥਿਤ ਹਨ। ਜਾਂਚ ਦਰਮਿਆਨ ਪਤਾ ਲੱਗਿਆ ਕਿ ਇਹ ਜਾਇਦਾਦਾਂ ਨਿਵੇਸ਼ਕਾਂ ਤੋਂ ਇਕੱਠੇ ਕੀਤੇ ਫੰਡਸ ਨਾਲ ਖਰੀਦੀਆਂ ਗਈਆਂ ਸਨ, ਇਸ […] - [ਪੰਜਾਬ ਨਗਰ ਨਿਗਮ ਚੋਣਾਂ ਦੇ ਨੋਟੀਫਿਕੇਸ਼ਨ ‘ਤੇ ਰੋਕ](https://ajdiawaaj.com/notification-of-punjab-municipal-corporation-elections-stayed/): Chandigarh 19 Feb 2026 AJ DI Awaaj Chandigarh Desk :  Punjab and Haryana High Court ਨੇ ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਪ੍ਰੀਸ਼ਦ ਚੋਣਾਂ ਸਬੰਧੀ ਜਾਰੀ ਅੰਤਰਿਮ ਰੋਕ ਨੂੰ ਵਧਾ ਦਿੱਤਾ ਹੈ। ਅਦਾਲਤ ਨੇ ਸਪਸ਼ਟ ਹੁਕਮ ਦਿੱਤਾ ਹੈ ਕਿ ਅਗਲੀ ਸੁਣਵਾਈ ਤੱਕ ਚੋਣਾਂ ਲਈ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਵੇਗਾ। ਇਹ ਮਾਮਲਾ ਸੂਬਾ ਸਰਕਾਰ ਵੱਲੋਂ ਕੀਤੀ ਗਈ ਨਵੀਂ ਵਾਰਡਵੰਦੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨਾਲ ਜੁੜਿਆ ਹੈ। ਕਰੀਬ 9 ਨਗਰ ਨਿਗਮਾਂ ਅਤੇ 100 ਤੋਂ ਵੱਧ ਨਗਰ ਪ੍ਰੀਸ਼ਦਾਂ ਦੀਆਂ ਚੋਣਾਂ ਇਸ ਰੋਕ ਦੇ ਦਾਇਰੇ ਵਿੱਚ ਆਉਂਦੀਆਂ ਹਨ। ਅਦਾਲਤ ਨੇ ਇਹ ਰੋਕ ਮਾਰਚ ਦੇ ਤੀਜੇ ਹਫਤੇ ਤੱਕ ਜਾਰੀ ਰੱਖੀ ਹੈ। ਸੁਣਵਾਈ […] - [ਮੋਗਾ ‘ਚ ਬੇਕਾਬੂ ਸਕਾਰਪੀਓ ਦੁਕਾਨ ‘ਚ ਵੜੀ, 22 ਸਾਲਾ ਨੌਜਵਾਨ ਦੀ ਮੌ*ਤ](https://ajdiawaaj.com/uncontrolled-scorpio-enters-shop-in-moga-22-year-old-dies/): ਮੋਗਾ 19 Feb 2026 AJ DI Awaaj Punjab Desk :  ਪਿੰਡ ਧੱਲੇਕੇ ਵਿੱਚ ਬੀਤੀ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਘਰ ਨਾਲ ਲੱਗੀ ਕਰਿਆਨੇ ਦੀ ਦੁਕਾਨ ਵਿੱਚ ਜਾ ਵੜੀ। ਹਾਦਸੇ ਵਿੱਚ 22 ਸਾਲਾ ਨੌਜਵਾਨ ਸੁਖਬੀਰ ਸਿੰਘ ਦੀ ਮੌ*ਤ ਹੋ ਗਈ। ਜਾਣਕਾਰੀ ਮੁਤਾਬਕ ਰਾਤ ਕਰੀਬ 10 ਵਜੇ ਸੁਖਬੀਰ ਸਿੰਘ ਦੁਕਾਨ ਤੋਂ ਦੁੱਧ ਖਰੀਦਣ ਗਿਆ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਸਕਾਰਪੀਓ ਨੇ ਪਹਿਲਾਂ ਉਸਨੂੰ ਟੱਕਰ ਮਾਰੀ ਅਤੇ ਫਿਰ ਦੁਕਾਨ ਅੰਦਰ ਦਾਖ਼ਲ ਹੋ ਕੇ ਪਲਟ ਗਈ। ਇਹ ਸਾਰੀ ਘਟਨਾ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਾਦਸੇ ਵੇਲੇ ਗੱਡੀ ਵਿੱਚ ਪੰਜ ਨੌਜਵਾਨ ਸਵਾਰ […] - [ਗਿਆਨੀ ਰਘਬੀਰ ਸਿੰਘ ਹੈੱਡ ਗ੍ਰੰਥੀ ਅਹੁਦੇ ਤੋਂ ਬਰਖਾਸਤ](https://ajdiawaaj.com/giani-raghbir-singh-dismissed-from-the-post-of-head-granthi/): Amritsar 19 Feb 2026 AJ DI Awaaj Punjab Desk :  Shiromani Gurdwara Parbandhak Committee (ਐਸਜੀਪੀਸੀ) ਨੇ ਵੱਡਾ ਫੈਸਲਾ ਲੈਂਦਿਆਂ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਇਹ ਫੈਸਲਾ ਕਮੇਟੀ ਦੀ ਅੰਤਰਿਮ ਮੀਟਿੰਗ ਦੌਰਾਨ ਲਿਆ ਗਿਆ। ਸੂਤਰਾਂ ਮੁਤਾਬਕ, ਹਾਲ ਹੀ ਵਿੱਚ ਗਿਆਨੀ ਰਘਬੀਰ ਸਿੰਘ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਸੰਸਥਾ ‘ਤੇ ਗੰਭੀਰ ਦੋਸ਼ ਲਗਾਏ ਸਨ। ਇਸ ਦੇ ਮੱਦੇਨਜ਼ਰ ਕਮੇਟੀ ਨੇ ਉਨ੍ਹਾਂ ਨੂੰ ਆਪਣੇ ਇਲਜ਼ਾਮਾਂ ਦੇ ਸਮਰਥਨ ਵਿੱਚ ਸਬੂਤ ਪੇਸ਼ ਕਰਨ ਲਈ 72 ਘੰਟਿਆਂ ਦਾ ਸਮਾਂ ਦਿੱਤਾ ਹੈ। ਕਮੇਟੀ ਦਾ ਕਹਿਣਾ ਹੈ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਸਬੂਤ ਪੇਸ਼ ਨਾ ਕੀਤੇ […] - [ਹੁਸ਼ਿਆਰਪੁਰ ਵਿੱਚ 99 ਸਾਲਾ ਬਜ਼ੁਰਗ ਮਹਿਲਾ ਦਾ ਕ*ਤਲ, ਘਰੋਂ ਲਾ*ਸ਼ ਬਰਾਮਦ](https://ajdiawaaj.com/99-year-old-woman-murdered-in-hoshiarpur-body-recovered-from-house/): ਹੁਸ਼ਿਆਰਪੁਰ 19 Feb 2026 AJ DI Awaaj Punjab Desk : ਹੁਸ਼ਿਆਰਪੁਰ ਦੇ ਭਾਮ ਇਲਾਕੇ ਵਿੱਚ ਇਕੱਲੀ ਰਹਿੰਦੀ 99 ਸਾਲਾ ਬਜ਼ੁਰਗ ਮਹਿਲਾ ਦਾ ਕ*ਤਲ ਹੋਣ ਦੀ ਸੰਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਮ੍ਰਿ*ਤਕ ਦੀ ਪਹਿਚਾਣ ਜੋਗਿੰਦਰ ਕੌਰ ਪਤਨੀ ਮਲਕੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀਆਂ ਵੱਲੋਂ ਬਜ਼ੁਰਗ ਦਾ ਕ*ਤਲ ਕਰ ਦਿੱਤਾ ਗਿਆ ਅਤੇ ਉਸਦੀ ਲਾ*ਸ਼ ਘਰ ਅੰਦਰ ਪਈ ਪੇਟੀ ਵਿੱਚੋਂ ਬਰਾਮਦ ਹੋਈ। ਘਟਨਾ ਦਾ ਪਤਾ ਲੱਗਣ ‘ਤੇ ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀਆਂ ਦੀ ਪਹਿਚਾਣ ਨਹੀਂ ਹੋ ਸਕੀ ਅਤੇ […] - [ਮੋਹਾਲੀ ਕ*ਤਲ ਮਾਮਲਾ: 11 ਮੁਲਜ਼ਮ ਗ੍ਰਿਫ਼ਤਾਰ](https://ajdiawaaj.com/mohali-murder-case-11-accused-arrested/): ਮੋਹਾਲੀ 19 Feb 2026 AJ DI Awaaj Punjab Desk :   ਨੌਜਵਾਨ ਗੁਰਸੇਵਕ ਸਿੰਘ ਦੇ ਕ*ਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਸ਼ਿਵਰਾਤਰੀ ਦੇ ਦਿਨ ਵਾਪਰੀ, ਜਦੋਂ ਗੁਰਸੇਵਕ ਸਿੰਘ ਮੰਦਰ ਵਿੱਚ ਮੱਥਾ ਟੇਕਣ ਗਿਆ ਸੀ ਅਤੇ ਉੱਥੇ ਕੁਝ ਨੌਜਵਾਨਾਂ ਨਾਲ ਉਸਦੀ ਤਕਰਾਰ ਹੋ ਗਈ। ਇਹ ਝਗੜਾ ਬਾਅਦ ਵਿੱਚ ਖੂ*ਨੀ ਰੂਪ ਧਾਰ ਗਿਆ ਅਤੇ ਹਮਲਾਵਰਾਂ ਨੇ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਜ਼*ਖ਼ਮੀ ਹਾਲਤ ਵਿੱਚ ਗੁਰਸੇਵਕ ਨੂੰ ਫੋਰਟਿਸ ਹਸਪਤਾਲ ਮੋਹਾਲੀ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌ*ਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਧਰਨਾ ਦੇ ਕੇ […] - [ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਤਹਿਤ ਮੁਫਤ ਟਰੇਨਿੰਗ](https://ajdiawaaj.com/free-training-under-the-prime-ministers-skill-development-scheme/): ਹੁਸ਼ਿਆਰਪੁਰ, 19 ਫਰਵਰੀ 2026 AJ DI Awaaj Punjab Desk :  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੀ-ਪਾਈਟ ਕੈਂਪ ਤਲਵਾੜਾ ਹੁਸ਼ਿਆਰਪੁਰ ਵਿੱਚ ਸ਼ੁਰੂ ਹੋ ਰਹੇ ਸਕਿਉਰਿਟੀ ਸੁਪਰਵਾਈਜ਼ਰ ਕੋਰਸ ਦਾ ਵੱਧ ਤੋ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਇਹ ਕੋਰਸ ਨੋਜਵਾਨਾਂ ਨੂੰ ਸਵੈ-ਰੁਜ਼ਗਾਰ ਅਤੇ ਨਿੱਜੀ ਖੇਤਰ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਧਾਨ ਕਰੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ-ਨਾਲ ਪੰਜਾਬ ਦੇ ਕਿਸੇ ਵੀ ਹੋਰ ਜ਼ਿਲ੍ਹੇ ਨਾਲ ਸਬੰਧਿਤ ਨੌਜਵਾਨ ਇਸ ਕੋਰਸ ਵਿਚ ਦਾਖਲਾ ਲੈ ਸਕਦੇ ਹਨ। ਦਾਖਲੇ ਲਈ ਉਮੀਦਵਾਰ ਸਥਾਨਕ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਪੰਜਾਬ ਸਕਿੱਲ ਡਿਵੈਂਪਲਮੈਂਟ  ਦੇ ਜ਼ਿਲਾ ਪ੍ਰੋਗਰਾਮ […] - [ਪੋਕਸੋ ਐਕਟ ਅਤੇ ਬੱਚਿਆਂ ਦੇ ਅਧਿਕਾਰਾਂ ਬਾਰੇ ਕੀਤਾ ਜਾਗਰੂਕ](https://ajdiawaaj.com/awareness-was-raised-about-the-pocso-act-and-childrens-rights/): ਸੁਨਾਮ, 19 ਫਰਵਰੀ 2026 AJ DI Awaaj Punjab Desk :  ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਜ਼ਿਲ੍ਹਾ ਸੰਗਰੂਰ ਦੇ ਸਕੂਲਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਪ੍ਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੋਕਸੋ ਐਕਟ ਅਤੇ ਬੱਚਿਆਂ ਦੇ ਅਧਿਕਾਰਾਂ ਸਬੰਧੀ ਪੂਰੀ ਜਾਣਕਾਰੀ ਪ੍ਰਦਾਨ ਕਰਨਾ ਅਤੇ ਉਨ੍ਹਾਂ ਵਿੱਚ ਆਪਣੀ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਡੀ.ਏ.ਵੀ. ਪਬਲਿਕ ਸਕੂਲ, ਸੁਨਾਮ ਵਿਖੇ ਕਰਵਾਏ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਬੱਚਿਆਂ ਨਾਲ ਸਬੰਧਤ ਲਿੰਗ ਅਪਰਾਧਾਂ ਤੋਂ ਸੁਰੱਖਿਆ ਲਈ ਬਣੇ ਕਾਨੂੰਨੀ ਪ੍ਰਾਵਧਾਨਾਂ ਬਾਰੇ ਸਮਝਾਇਆ ਗਿਆ ਅਤੇ ਚੰਗੀ […] - [ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਅਰਥੀ ਫੂਕ ਮੁਜ਼ਾਹਰਾ](https://ajdiawaaj.com/employees-stage-protest-demanding-old-pension-scheme/): ਫਿਰੋਜ਼ਪੁਰ, 19 ਫਰਵਰੀ 2026 AJ DI Awaaj Punjab Desk :   ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋ ਐਲਾਨੇ ਸੰਘਰਸ਼ ਤਹਿਤ ਅੱਜ ਇਥੇ ਡੀ.ਸੀ. ਦਫਤਰ ਫਿਰੋਜ਼ਪੁਰ ਦੇ ਮੂਹਰੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਵੱਲੋ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਭਾਂਗਰ ਅਤੇ ਜਨਰਲ ਸਕੱਤਰ ਸੋਨੂੰ ਕਸ਼ਅਪ ਦੀ ਅਗਵਾਈ ਹੇਠ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੀ ਮੰਗ ਨੂੰ ਲੈ ਕੇ ਜ਼ਬਰਦਸਤ ਨਾਹਰੇਬਾਜ਼ੀ ਕਰਦੇ ਹੋਏ ਵਿਸ਼ਾਲ ਜ਼ਿਲ੍ਹਾ ਪੱਧਰੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ । ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ । ਇਸ ਮੌਕੇ ਮੁਲਾਜ਼ਮਾਂ ਦੇ ਵਿਸ਼ਾਲ ਇਕੱਠ […] - [‘ਕਾਨੂੰਨ ਕਿਸੇ ਨੂੰ ਨਹੀਂ ਬਖਸ਼ਦਾ…’ — ਜੇਲ੍ਹ ਤੋਂ ਰਿਹਾਈ ਮਗਰੋਂ ਰਾਜਪਾਲ ਯਾਦਵ ਦਾ ਬਿਆਨ](https://ajdiawaaj.com/the-law-spares-no-one-rajpal-yadavs-statement-after-his-release-from-jail/): 19 ਫਰਵਰੀ 2026 ਅੱਜ ਦੀ ਆਵਾਜ਼ Bollywood Desk:  ਚੈੱਕ ਬਾਊਂਸ ਮਾਮਲੇ ਵਿੱਚ 10 ਦਿਨ ਤੱਕ ਜੇਲ੍ਹ ਕੱਟਣ ਤੋਂ ਬਾਅਦ ਅਦਾਕਾਰ ਰਾਜਪਾਲ ਯਾਦਵ ਹੁਣ ਰਿਹਾਅ ਹੋ ਗਏ ਹਨ। ਜ਼ਮਾਨਤ ਮਿਲਣ ਉਪਰੰਤ ਉਨ੍ਹਾਂ ਨੇ ਜੇਲ੍ਹ ਪ੍ਰਣਾਲੀ ਵਿੱਚ ਸੁਧਾਰ ਅਤੇ ਕੈਦੀਆਂ ਦੀ ਮੁੜ ਵਸਾਹੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਰਾਜਪਾਲ ਯਾਦਵ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਕੈਦੀ ਅਤੇ ਇੱਕ ਇੱਜ਼ਤਦਾਰ ਇਨਸਾਨ ਵਿਚਕਾਰ ਵੱਡਾ ਫ਼ਰਕ ਕਰ ਦਿੱਤਾ ਜਾਂਦਾ ਹੈ, ਜਦਕਿ ਅੱਜ ਦੇ ਸਮੇਂ ਵਿੱਚ ਜੇਲ੍ਹਾਂ ਨੂੰ ਸੁਧਾਰਵਾਦੀ ਬਣਾਉਣ ਦੀ ਲੋੜ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਜਿਵੇਂ ‘ਕੌਣ ਬਣੇਗਾ ਕਰੋੜਪਤੀ’ ਵਿੱਚ ਲਾਈਫਲਾਈਨ ਹੁੰਦੀ ਹੈ, ਓਸੇ ਤਰ੍ਹਾਂ ਚੰਗਾ ਵਿਵਹਾਰ ਕਰਨ ਵਾਲੇ ਘੱਟੋ-ਘੱਟ 10% ਕੈਦੀਆਂ […] - [ਫ਼ੌਜ ਵਿੱਚ ਭਰਤੀ ਲਈ ਪ੍ਰੀ-ਰਿਕਰੂਟਮੈਂਟ ਕੋਰਸ 23 ਫਰਵਰੀ ਤੋਂ](https://ajdiawaaj.com/pre-recruitment-course-for-army-recruitment-from-february-23/): ਤਰਨ ਤਾਰਨ, 19 ਫਰਵਰੀ 2026 AJ DI Awaaj Punjab Desk :   ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਸੇਵਾਮੁਕਤ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਤਰਨ ਤਾਰਨ ਨੇ ਦੱਸਿਆ ਹੈ ਕਿ ਆਰਮੀ, ਨੇਵੀ, ਏਅਰ ਫੋਰਸ, ਬੀ. ਐਸ. ਐਫ, ਆਈ. ਟੀ. ਬੀ. ਪੀ,  ਸੀ. ਆਰ. ਪੀ. ਐਫ, ਸੀ. ਆਈ. ਐਸ. ਐਫ ਵਿੱਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ਕੋਰਸ ਮਿਤੀ 23-02-2026 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਵਿੱਚ ਸਾਬਕਾ ਸੈਨਿਕਾਂ, ਸੈਨਿਕ ਵਿਧਵਾਵਾਂ ਅਤੇ ਵੀਰ ਨਾਰੀਆਂ, ਸੇਵਾ ਕਰ ਰਹੇ ਸੈਨਿਕਾਂ ਅਤੇ ਸਿਵਲੀਅਨ ਦੇ ਬੱਚਿਆਂ ਦੇ ਰੋਸ਼ਨ ਭਵਿੱਖ ਨੂੰ ਮੁੱਖ ਰੱਖਦਿਆਂ ਭਰਤੀ ਹੋਣ ਵਾਸਤੇ ਸਰੀਰਕ ਯੋਗਤਾ ਅਤੇ ਲਿਖਤੀ ਇਮਤਿਹਾਨ ਦੀ ਤਿਆਰੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ […] - [ਫੁੱਲਗੋਭੀ ਖਾਣ ਵਾਲਿਆਂ ਲਈ ਜ਼ਰੂਰੀ ਚੇਤਾਵਨੀ: ਸਿਰਫ਼ ਪਾਣੀ ਨਾਲ ਧੋਣਾ ਕਾਫ਼ੀ ਨਹੀਂ](https://ajdiawaaj.com/important-warning-for-cauliflower-eaters-just-washing-with-water-is-not-enough/): 19 ਫਰਵਰੀ 2026 ਅੱਜ ਦੀ ਆਵਾਜ਼ Lifestyle Desk:  ਭਾਰਤੀ ਰਸੋਈ ਵਿੱਚ ਫੁੱਲਗੋਭੀ ਬਹੁਤ ਲੋਕਪ੍ਰਿਯ ਹੈ, ਪਰ ਇਸ ਦੀ ਸੰਘਣੀ ਬਣਾਵਟ ਕਾਰਨ ਇਸ ਵਿੱਚ ਕੀੜੇ ਅਤੇ ਬੈਕਟੀਰੀਆ ਆਸਾਨੀ ਨਾਲ ਛੁਪ ਸਕਦੇ ਹਨ। ਅਕਸਰ ਲੋਕ ਗੋਭੀ ਨੂੰ ਸਿਰਫ਼ ਸਾਦੇ ਪਾਣੀ ਨਾਲ ਧੋ ਕੇ ਪਕਾ ਲੈਂਦੇ ਹਨ, ਜੋ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਮਾਹਿਰਾਂ ਮੁਤਾਬਕ, ਗੋਭੀ ਦੀਆਂ ਪਰਤਾਂ ਵਿੱਚ ਛੁਪੇ ਕੀਟਾਣੂਆਂ ਨੂੰ ਦੂਰ ਕਰਨ ਲਈ ਖ਼ਾਸ ਸਫ਼ਾਈ ਦੀ ਲੋੜ ਹੁੰਦੀ ਹੈ। ਗੋਭੀ ਦੀ ਸਫ਼ਾਈ ਦੀ ਸ਼ੁਰੂਆਤ ਖ਼ਰੀਦ ਸਮੇਂ ਤੋਂ ਹੀ ਹੋਣੀ ਚਾਹੀਦੀ ਹੈ। ਹਮੇਸ਼ਾ ਚਿੱਟੀ, ਤਾਜ਼ੀ ਅਤੇ ਹਲਕੀ ਖੁੱਲ੍ਹੀ ਬਣਾਵਟ ਵਾਲੀ ਗੋਭੀ ਚੁਣੋ ਤਾਂ ਜੋ ਅੰਦਰਲੇ ਕੀੜੇ ਆਸਾਨੀ ਨਾਲ ਨਜ਼ਰ ਆ ਸਕਣ। […] - [ਪ੍ਰਾਈਮਰੀ ਹੈਲਥ ਸੈਂਟਰ ਦੇ ਨਿਰਮਾਣ ਲਈ 2.16 ਕਰੋੜ ਰੁਪਏ ਮਨਜ਼ੂਰ](https://ajdiawaaj.com/rs-2-16-crore-approved-for-construction-of-primary-health-center/): ਫ਼ਰੀਦਕੋਟ 19 ਫਰਵਰੀ 2026 AJ DI Awaaj Punjab Desk :   ਹਲਕਾ ਫ਼ਰੀਦਕੋਟ ਦੇ ਪਿੰਡ ਗੋਲੇਵਾਲਾ, ਬਲਾਕ ਅਤੇ ਜ਼ਿਲ੍ਹਾ ਫ਼ਰੀਦਕੋਟ ਵਿੱਚ 24 ਘੰਟੇ ਚੱਲਣ ਵਾਲੇ ਪ੍ਰਾਈਮਰੀ ਹੈਲਥ ਸੈਂਟਰ ਦੀ ਆਧੁਨਿਕ ਇਮਾਰਤ ਦੇ ਨਿਰਮਾਣ ਲਈ 2 ਕਰੋੜ 16 ਲੱਖ 70 ਹਜ਼ਾਰ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਹੈ। ਇਹ ਜਾਣਕਾਰੀ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਇਸ ਪ੍ਰੋਜੈਕਟ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਨਿਰਮਾਣ ਕਾਰਜ ਆਰੰਭ ਹੋਣ ਦੀ ਸੰਭਾਵਨਾ ਹੈ। ਵਿਧਾਇਕ ਸ. ਸੇਖੋਂ ਨੇ ਦੱਸਿਆ ਕਿ ਇਸ ਦਿਨ-ਰਾਤ ਚੱਲਣ ਵਾਲੇ ਸਿਹਤ ਕੇਂਦਰ ਦੇ […] - [CBSE Board Exam 2026: ਪੇਪਰ ਲੀਕ ਦੀਆਂ ਫ਼ਰਜ਼ੀ ਖ਼ਬਰਾਂ ਫੈਲਾਉਣ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ](https://ajdiawaaj.com/cbse-board-exam-2026-strict-action-will-be-taken-against-those-spreading-fake-news-of-paper-leak/): 19 ਫਰਵਰੀ 2026 ਅੱਜ ਦੀ ਆਵਾਜ਼ Education Desk:   ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 2026 ਸ਼ੁਰੂ ਹੋਣ ਦੇ ਨਾਲ ਹੀ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ’ਤੇ ਪੇਪਰ ਲੀਕ ਨਾਲ ਸੰਬੰਧਿਤ ਜੋ ਵੀ ਖ਼ਬਰਾਂ ਜਾਂ ਦਾਅਵੇ ਫੈਲ ਰਹੇ ਹਨ, ਉਹ ਪੂਰੀ ਤਰ੍ਹਾਂ ਫ਼ਰਜ਼ੀ ਅਤੇ ਅਫ਼ਵਾਹਾਂ ਹਨ। ਅਜਿਹੀ ਗਲਤ ਜਾਣਕਾਰੀ ’ਤੇ ਭਰੋਸਾ ਨਾ ਕੀਤਾ ਜਾਵੇ ਅਤੇ ਨਾ ਹੀ ਇਸਨੂੰ ਅੱਗੇ ਸਾਂਝਾ ਕੀਤਾ ਜਾਵੇ। ਸੀਬੀਐਸਈ ਮੁਤਾਬਕ, 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 11 ਮਾਰਚ 2026 ਤੱਕ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ […] - [ਕਰਾਚੀ ’ਚ ਸਿਲੰਡਰ ਧਮਾਕੇ ਨਾਲ ਤਿੰਨ ਮੰਜ਼ਿਲਾ ਇਮਾਰਤ ਡਿੱਗੀ, 16 ਲੋਕਾਂ ਦੀ ਮੌ*ਤ; ਰੈਸਕਿਊ ਆਪ੍ਰੇਸ਼ਨ ਜਾਰੀ](https://ajdiawaaj.com/three-storey-building-collapses-in-karachi-due-to-cylinder-explosion-16-people-killed-rescue-operation-underway/): 19 ਫਰਵਰੀ 2026 ਅੱਜ ਦੀ ਆਵਾਜ਼ International Desk: ਬੁੱਧਵਾਰ ਨੂੰ ਕਰਾਚੀ ਦੇ ਸੋਲਜਰ ਬਾਜ਼ਾਰ ਇਲਾਕੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ। ਇੱਕ ਰਿਹਾਇਸ਼ੀ ਇਮਾਰਤ ਵਿੱਚ ਗੈਸ ਸਿਲੰਡਰ ਧਮਾਕਾ ਹੋਣ ਕਾਰਨ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਇਸ ਹਾਦਸੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 16 ਲੋਕਾਂ ਦੀ ਮੌ*ਤ ਹੋ ਗਈ, ਜਦਕਿ 14 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਸਥਾਨਕ ਪ੍ਰਸ਼ਾਸਨ ਅਤੇ ਰੈਸਕਿਊ ਟੀਮਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਵਾਈ ਸ਼ੁਰੂ ਕਰ ਦਿੱਤੀ। ਮਲਬੇ ਹੇਠਾਂ ਫਸੇ ਲੋਕਾਂ ਨੂੰ ਕੱਢਣ ਲਈ ਭਾਰੀ ਮਸ਼ੀਨਰੀ ਅਤੇ ਰੈਸਕਿਊ ਵਰਕਰਾਂ ਦੀ ਮਦਦ ਲਈ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਹਾਲੇ ਵੀ ਕੁਝ ਲੋਕਾਂ ਦੇ ਮਲਬੇ […] - [21 ਫਰਵਰੀ ਨੂੰ ਫ਼ਰੀਦਕੋਟ ਵਿਖੇ ਵਿਚਾਰ ਚਰਚਾ ਸਮਾਗਮ](https://ajdiawaaj.com/discussion-event-in-faridkot-on-february-21/): ਫ਼ਰੀਦਕੋਟ 19 ਜਨਵਰੀ 2026 AJ DI Awaaj Punjab Desk :   ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਵਸ ਦੇ ਮੌਕੇ ‘ਮਾਂ-ਬੋਲੀ : ਸਮਰੱਥਾ, ਸਰੋਕਾਰ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਇਕ ਵਿਚਾਰ ਚਰਚਾ ਸਮਾਗਮ ਮਿਤੀ 21 ਫਰਵਰੀ 2026, ਸ਼ਨੀਵਾਰ ਨੂੰ ਸਵੇਰੇ 10.30 ਵਜੇ ਦੇਸ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ, ਫ਼ਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਸਮਾਗਮ ਦੌਰਾਨ ਉੱਘੇ ਕਵੀ, ਅਨੁਵਾਦਕ ਅਤੇ ਚਿੰਤਕ ਸੁਖਜਿੰਦਰ ਵੱਲੋਂ ਮੁੱਖ ਸੁਰ ਭਾਸ਼ਣ ਦਿੱਤਾ ਜਾਵੇਗਾ। ਇਸ ਤੋਂ […] - [ਸੋਲਨ ਦੇ ਯਸ਼ ਠਾਕੁਰ ਅਤੇ ਵਿਕਾਸ ਖਾਮ ਦੀ ਪੇਂਟਿੰਗ ਨੂੰ ਪਹਿਲਾ ਸਥਾਨ](https://ajdiawaaj.com/paintings-by-yash-thakur-and-vikas-kham-of-solan-won-first-place/): ਮੰਡੀ, 19 ਫਰਵਰੀ 2026 Aj Di Awaaj Himachal Desk: ਅੰਤਰਰਾਸ਼ਟਰੀ ਸ਼ਿਵਰਾਤਰੀ ਮਹੋਤਸਵ, ਮੰਡੀ ਦੇ ਮੌਕੇ ‘ਤੇ ਮੇਲਾ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੰਡੀ ਵੱਲੋਂ ਨਗਰ ਨਿਗਮ ਮੰਡੀ ਦੇ ਸਹਿਯੋਗ ਨਾਲ ਛੋਟੀ ਕਾਸ਼ੀ ਮੰਡੀ ਵਿੱਚ ਪਹਿਲੀ ਵਾਰ ਮੰਡੀ ਆਰਟ ਫੈਸਟੀਵਲ ਦੇ ਤਹਿਤ ਵਾਲ ਪੇਂਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਦੋ ਦਿਨਾਂ ਤੱਕ ਚੱਲੇ ਇਸ ਮੁਕਾਬਲੇ ਦੌਰਾਨ ਕਲਾਕਾਰਾਂ ਨੇ ਇੰਦਰਾ ਮਾਰਕੀਟ ਅਤੇ ਉਪਾਇੁਕਤ ਦਫ਼ਤਰ ਮਾਰਗ ਨੇੜੇ ਸਰਵਜਨਿਕ ਦੀਵਾਰਾਂ ‘ਤੇ ਮੰਡੀ ਦੀ ਸਭਿਆਚਾਰ, ਦੇਵ ਪਰੰਪਰਾ ਅਤੇ ਇਤਿਹਾਸ ਨੂੰ ਦਰਸਾਉਂਦੇ ਸੁੰਦਰ ਭਿੱਤੀ ਚਿੱਤਰ ਤਿਆਰ ਕੀਤੇ। ਮਹੋਤਸਵ ਦੀ ਤੀਜੀ ਸੱਭਿਆਚਾਰਕ ਸੰਧਿਆ ਦੌਰਾਨ ਉਪਾਇੁਕਤ ਅਪੂਰਵ ਦੇਵਗਨ ਅਤੇ ਨਗਰ ਨਿਗਮ ਦੇ ਮੇਅਰ ਵੀਰੇਂਦਰ ਭੱਟ ਨੇ ਜੇਤੂ ਟੀਮਾਂ ਨੂੰ […] - [ਅੰਤਰਰਾਸ਼ਟਰੀ ਸ਼ਿਵਰਾਤਰੀ ਮੇਲਾ 2026 ਵਿੱਚ ਕੁਦਰਤੀ ਖੇਤੀ ਸਟਾਲ ਬਣਿਆ ਜਨ-ਜਾਗਰੂਕਤਾ ਦਾ ਕੇਂਦਰ](https://ajdiawaaj.com/natural-farming-stall-becomes-centre-of-public-awareness-at-international-shivratri-mela-2026/): ਰਸਾਇਣ-ਰਹਿਤ ‘ਹਿਮਭੋਗ’ ਆਟਾ ਵਿਕਰੀ ਲਈ ਉਪਲਬਧ ਮੰਡੀ, 19 ਫਰਵਰੀ 2026 Aj Di Awaaj Himachal Desk:  ਧਾਰਮਿਕ ਆਸਥਾ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਮੰਡੀ ਅੰਤਰਰਾਸ਼ਟਰੀ ਸ਼ਿਵਰਾਤਰੀ ਮੇਲਾ ਇਸ ਸਾਲ ਖੇਤੀਬਾੜੀ ਜਾਗਰੂਕਤਾ ਦੇ ਵਿਸ਼ੇਸ਼ ਆਯਾਮ ਨਾਲ ਹੋਰ ਵੀ ਸਮ੍ਰਿੱਧ ਹੋ ਗਿਆ ਹੈ। ਖੇਤੀਬਾੜੀ ਵਿਭਾਗ ਦੀ ਏਟੀਐੱਮਏ (ATMA) ਪ੍ਰੋਜੈਕਟ ਵੱਲੋਂ ਪੱਡਲ ਮੈਦਾਨ ਸਥਿਤ ਪ੍ਰਦਰਸ਼ਨੀ ਪੰਡਾਲ ਵਿੱਚ ਕੁਦਰਤੀ ਖੇਤੀ ਨੂੰ ਸਮਰਪਿਤ ਵਿਸ਼ੇਸ਼ ਸਟਾਲ ਲਗਾਇਆ ਗਿਆ ਹੈ, ਜਿਸ ਦਾ ਉਦਘਾਟਨ ਰਾਜ ਦੇ ਉਪ-ਮੁੱਖ ਮੰਤਰੀ ਨੇ ਕੀਤਾ। ਇਹ ਸਟਾਲ ਮੇਲੇ ਦੌਰਾਨ ਇੱਕ ਹਫ਼ਤਾ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ। ਸਟਾਲ ‘ਤੇ ਕੁਦਰਤੀ ਖੇਤੀ ਦੀ ਵਿਧੀ, ਇਸ ਦੇ ਲਾਭ ਅਤੇ ਇਸਨੂੰ ਅਪਣਾਉਣ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ […] - [9 ਤੋਂ 23 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ ਸਮਾਰਟ ਮੀਟਰ ਪੱਖਵਾਡ਼ਾ](https://ajdiawaaj.com/smart-meter-pakhwada-is-being-celebrated-from-february-9-to-23/): 19 ਫਰਵਰੀ 2026 ਅੱਜ ਦੀ ਆਵਾਜ਼ ਚੰਡੀਗੜ੍ਹ, 19 ਫਰਵਰੀ 2026 Aj Di Awaaj  Haryana Desk:  ਸਮਾਰਟ ਮੀਟਰਿੰਗ ਨੂੰ ਉਤਸ਼ਾਹਿਤ ਕਰਨ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਭਾਰਤ ਸਰਕਾਰ ਦਾ ਵਿਦਯੁਤ ਮੰਤਰਾਲਾ 9 ਫਰਵਰੀ ਤੋਂ 23 ਫਰਵਰੀ 2026 ਤੱਕ ਸਾਰੇ ਰਾਜਾਂ ਵਿੱਚ ‘ਸਮਾਰਟ ਮੀਟਰ ਪੱਖਵਾਡ਼ਾ’ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਲਿਮਿਟਡ (UHBVN) ਦੇ ਪ੍ਰਵਕਤਾ ਨੇ ਦੱਸਿਆ ਕਿ ਹੁਣ ਤੱਕ ਨਿਗਮ ਦੇ ਤਿੰਨ ਸ਼ਹਿਰਾਂ—ਕਰਨਾਲ, ਪਾਣੀਪਤ ਅਤੇ ਪੰਚਕੂਲਾ—ਵਿੱਚ ਲਗਭਗ ਪੰਜ ਲੱਖ ਸਮਾਰਟ ਮੀਟਰ ਲਗਾਏ ਜਾ ਚੁੱਕੇ ਹਨ। ਇਨ੍ਹਾਂ ਸ਼ਹਿਰਾਂ ਦੇ ਉਪਭੋਗਤਾ ਆਪਣੇ ਬਿਜਲੀ ਕਨੈਕਸ਼ਨ ਨੂੰ ਪੋਸਟਪੇਡ ਤੋਂ ਪ੍ਰੀਪੇਡ ਬਿਲਿੰਗ ਮੋਡ ਵਿੱਚ ਬਦਲ ਕੇ […] - [''ਆਰ.ਐੱਸ. ਮਾਈਂਡ ਪਾਵਰ ਆਈਲਟਸ ਸਟੂਡੀਓ, ਮਾਨਸਾ'' ਦਾ ਲਾਇਸੰਸ ਰੱਦ](https://ajdiawaaj.com/license-of-r-s-mind-power-ielts-studio-mansa-cancelled/): ਮਾਨਸਾ, 19 ਫਰਵਰੀ 2026 AJ DI Awaaj Punjab Desk :    ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (g) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ”ਮੈਸਰਜ਼ ਆਰ.ਐੱਸ. ਮਾਈਂਡ ਪਾਵਰ ਆਈਲਟਸ ਸਟੂਡੀਓ, ਸਾਹਮਣੇ ਦਸਮੇਸ਼ ਪਬਲਿਕ ਸਕੂਲ, ਨਵੀਂ ਕਚਹਿਰੀ ਰੋਡ, ਮਾਨਸਾ, ਜ਼ਿਲ੍ਹਾ ਮਾਨਸਾ” ਦਾ ਲਾਇਸੰਸ ਨੰਬਰ 35/ਐਲ.ਪੀ.ਏ./ਐਲ.ਪੀ.ਏ.-1 ਮਿਤੀ 26.10.2020 ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਤਹਿਤ ਸ੍ਰੀ ਸਤਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ, ਵਾਸੀ ਬੀਰੋਕੇ ਕਲਾਂ, ਤਹਿਸੀਲ ਬੁਢਲਾਡਾ, ਜ਼ਿਲ੍ਹਾ ਮਾਨਸਾ ਅਤੇ ਗਿੰਨੀ ਗੋਪਾਲ ਗਰਗ ਪੁੱਤਰ ਓਮ ਨਰਾਇਣ ਗਰਗ, ਵਾਸੀ ਵਾਰਡ ਨੰਬਰ 11, ਬੁਢਲਾਡਾ, […] - [ਸਿਵਲ ਸਰਜਨ ਵੱਲੋਂ ਨਸ਼ਾ-ਛੁਡਾਊ ਕੇਂਦਰਾਂ ਦਾ ਅਚਨਚੇਤ ਦੌਰਾ](https://ajdiawaaj.com/civil-surgeon-makes-surprise-visit-to-drug-de-addiction-centers/): ਫਿਰੋਜ਼ਪੁਰ,19 ਫਰਵਰੀ 2026 AJ DI Awaaj Punjab Desk :    ਪੰਜਾਬ ਸਰਕਾਰ ਵਲੋ ਚਲਾਈ ਜਾ ਰਹੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਤਹਿਤ ਅੱਜ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਵਲੋ ਫ਼ਰੀਦਕੋਟ ਰੋਡ ਤੇ ਸਥਿੱਤ  ਲਾਇਫ ਲਾਈਨ ਨਸ਼ਾ-ਛੁਡਾਊ ਕੇਂਦਰ ਅਤੇ ਮੋਗਾ ਰੋਡ ਤੇ ਦਿਉੜਾ ਮਾਨਸਿਕ ਰੋਗ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਅਤੇ ਉਥੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਾ ਗੁਰਮੇਜ ਰਾਮ  ਡਿਪਟੀ ਮੈਡੀਕਲ ਕਮਿਸ਼ਨਰ, ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ ਮਜ਼ੂਦ ਸਨ। ਸਿਵਲ ਸਰਜਨ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਵਲੋ ਉਕਤ ਕੇਂਦਰ ਦੇ ਵੱਖ-ਵੱਖ ਵਾਰਡਾਂ ਦਾ ਨਿਰੀਖਣ ਕੀਤਾ ਅਤੇ ਕੇਂਦਰ ‘ਚ ਮੌਜੂਦ […] - [ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 20 ਫਰਵਰੀ ਨੂੰ](https://ajdiawaaj.com/placement-camp-at-district-employment-bureau-on-february-20/): ਮਾਨਸਾ, 19 ਫਰਵਰੀ 2026 AJ DI Awaaj Punjab Desk :  ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 20 ਫਰਵਰੀ 2026 ਦਿਨ ਸ਼ੁੱਕਰਵਾਰ ਨੂੰ ”ਸੈਟਿਨ ਕਰੈਡਿਟ ਕੇਅਰ ਨੈਟਵਰਕ ਲਿਮਟਡ” ਵੱਲੋਂ ਕੁਆਲਿਟੀ ਅਫ਼ਸਰ ਅਤੇ ਪ੍ਰੋਜੈਕਟ 90+ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਕੇਵਲ ਲੜਕੇ ਹੀ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਵਿੱਦਿਅਕ ਯੋਗਤਾ ਘੱਟ ਤੋਂ ਘੱਟ ਬਾਰ੍ਹਵੀਂ ਪਾਸ, ਉਮਰ ਸੀਮਾ 18 ਤੋਂ 32 ਸਾਲ ਤੱਕ ਹੋਣੀ ਚਾਹੀਦੀ ਹੈ। ਚਾਹਵਾਨ ਪ੍ਰਾਰਥੀ ਆਪਣੀ ਵਿੱਦਿਅਕ […] - [19ਵੀਂ ਵਿਗਿਆਨਕ ਸਲਾਹਕਾਰ ਕਮੇਟੀ ਦਾ ਆਯੋਜਨ](https://ajdiawaaj.com/19th-scientific-advisory-committee-organized/): ਮਾਨਸਾ, 19 ਫਰਵਰੀ 2026 AJ DI Awaaj Punjab Desk :   ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ,ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਡਾ. ਤਰਸੇਮ ਸਿੰਘ ਢਿਲੋਂ ਦੀ ਪ੍ਰਧਾਨਗੀ ਹੇਠ 19ਵੀਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿੱਥੇ ਵੱਖ ਵੱਖ ਵਿਭਾਗੀ ਅਧਿਕਾਰੀਆਂ, ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ। ਡਾ. ਤਰਸੇਮ ਸਿੰਘ ਢਿਲੋਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੁਆਰਾ ਫਸਲੀ ਰਹਿੰਦ-ਖੂੰਹਦ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕੁਦਰਤੀ ਸੋਮੇ ਮਿੱਟੀ ਅਤੇ ਪਾਣੀ ਦੀ ਸੰਭਾਲ ਲਈ ਹੋਰ ਵਧੇਰੇ ਕੰਮ ਕਰਨ ਅਤੇ ਇਸ ਸਬੰਧੀ ਪ੍ਰੋਗਰਾਮ ਉਲੀਕਣ ਦੀ ਸਲਾਹ ਦਿੱਤੀ। ਉਨ੍ਹਾਂ ਕਿਸਾਨਾਂ ਨੂੰ […] - [ਮੁੱਖ ਮੰਤਰੀ ਸਿਹਤ ਯੋਜਨਾ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ](https://ajdiawaaj.com/chief-ministers-health-scheme-is-getting-overwhelming-response/): ਮਾਨਸਾ, 18 ਫਰਵਰੀ 2026 AJ DI Awaaj Punjab Desk :   ਜ਼ਿਲ੍ਹਾ ਮਾਨਸਾ ਵਿੱਚ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਅਧੀਨ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਨਗਦੀ ਰਹਿਤ ਇਲਾਜ ਦੇਣ ਲਈ ਸੀ.ਐੱਸ.ਸੀ. ਕੇਂਦਰਾਂ ਅਤੇ ਵਿਸ਼ੇਸ਼ ਕੈਂਪਾਂ ਰਾਹੀਂ ਸਿਹਤ ਕਾਰਡ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਇਸ ਸਬੰਧੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਐੱਨ.ਆਈ.ਸੀ., ਸੇਵਾ ਕੇਂਦਰ ਅਤੇ ਸੀ.ਐੱਸ.ਸੀ ਦੀ ਟੀਮ ਨਾਲ ਇਕ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਵਿਚ ਤੇਜੀ ਲਿਆਂਦੀ ਜਾਵੇ ਤਾਂ ਜੋ ਕੋਈ ਵੀ ਨਾਗਰਿਕ ਇਸ ਸਹੂਲਤ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਲਗਾਏ ਜਾ ਰਹੇ […] - [ਗਿਆਨੀ ਰਘੂਬੀਰ ਸਿੰਘ ਨੇ ਬਾਦਲ ਪਰਿਵਾਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ](https://ajdiawaaj.com/giani-raghubir-singh-accuses-badal-family-of-corruption/): ਜਲੰਧਰ 18 Feb 2026 AJ DI Awaaj Punjab Desk : ਗਿਆਨੀ ਰਘੂਬੀਰ ਸਿੰਘ ਨੇ ਜਲੰਧਰ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਅਤੇ ਬਾਦਲ ਪਰਿਵਾਰ ‘ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਅਤੇ 328 ਪਵਿੱਤਰ ਸਰੂਪਾਂ ਦੇ ਮਾਮਲੇ ਨੂੰ ਉਠਾਉਂਦੇ ਹੋਏ ਕਿਹਾ ਕਿ ਇਹ ਮਾਮਲਾ ਕਾਫੀ ਸਮੇਂ ਤੋਂ ਚਰਚਾ ਵਿੱਚ ਹੈ ਅਤੇ ਇਸ ਸਬੰਧੀ ਸੰਗਤ ਵਿੱਚ ਗੰਭੀਰ ਚਿੰਤਾ ਹੈ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਣ ਵਾਲੀਆਂ ਜ਼ਮੀਨਾਂ ਵੇਚ ਕੇ ਨਿੱਜੀ ਲਾਭ ਲਿਆ ਗਿਆ। ਗਿਆਨੀ ਰਘੂਬੀਰ ਸਿੰਘ ਨੇ ਇਹ ਵੀ ਆਰੋਪ ਲਗਾਇਆ ਕਿ ਗੁਰੂ ਦੇ ਲੰਗਰ […] - [ਹੋਲੇ ਮਹੱਲੇ ਤੋਂ ਪਹਿਲਾਂ ਗੁਰੂ ਨਗਰੀ ਵਿੱਚ ਜੰਗੀ ਪੱਧਰ ਤੇ ਤਿਆਰੀਆਂ](https://ajdiawaaj.com/preparations-on-war-footing-in-guru-nagari-ahead-of-hola-mohalla/): ਸ੍ਰੀ ਅਨੰਦਪੁਰ ਸਾਹਿਬ 18 ਫਰਵਰੀ 2026 AJ DI Awaaj Punjab Desk :   ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ, ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਵਿੱਚ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਕੌਮੀ ਤਿਉਹਾਰ ਨੂੰ ਮੁੱਖ ਰੱਖਦਿਆਂ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ ਹਨ। ਇਸ ਸਬੰਧੀ ਸ਼ਹਿਰ ਦੇ ਸਾਰੇ ਵਿਭਾਗ ਆਪਸੀ ਸਹਿਯੋਗ ਨਾਲ ਲਗਾਤਾਰ ਕੰਮ ਕਰ ਰਹੇ ਹਨ ਤਾਂ ਜੋ ਸ਼ਰਧਾਲੂਆਂ ਲਈ ਸਾਫ਼, ਸੁਚੱਜਾ ਅਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਇਆ ਜਾ ਸਕੇ। ਇਸ ਮੁਹਿੰਮ ਤਹਿਤ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ, ਸੈਨਟਰੀ ਸੁਪਰਡੈਂਟ ਮੁਕੇਸ਼ […] - [ਪਾਕਿਸਤਾਨੀ ਹੈਰੋਇਨ ਤਸਕਰੀ ਮਾਮਲੇ ‘ਚ BSF ਕਾਂਸਟੇਬਲ ਨੂੰ 15 ਸਾਲ ਕੈਦ, 4 ਲੱਖ ਜੁਰਮਾਨਾ](https://ajdiawaaj.com/bsf-constable-sentenced-to-15-years-in-prison-fined-rs-4-lakh-in-pakistani-heroin-smuggling-case/): ਫਾਜ਼ਿਲਕਾ, 18 ਫਰਵਰੀ 2026 AJ DI Awaaj Punjab Desk :  ਸ਼੍ਰੀ ਅਜੀਤ ਪਾਲ ਸਿੰਘ ਜੱਜ ਵਿਸ਼ੇਸ਼ ਅਦਾਲਤ ਦੀ ਅਦਾਲਤ ਨੇ ਪਾਕਿਸਤਾਨ ਤੋਂ ਨਸ਼ਾ ਤਸਕਰੀ ਦੇ ਦੋਸ਼ੀ ਬੀਐਸਐਫ ਦੇ ਕਾਂਸਟੇਬਲ ਨੂੰ 15 ਸਾਲਾਂ ਦੀ ਸਖ਼ਤ ਕੈਂਦ ਅਤੇ 4 ਲੱਖ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਹੈ। ਜਾਣਕਾਰੀ ਅਨੁਸਾਰ  21.06.2022 ਨੂੰ ਅਪਰਾਧ ਨੰਬਰ 44 ਵਾਲੇ ਮਾਮਲੇ ਵਿੱਚ ਐਨਡੀਪੀਐਸ ਐਕਟ ਤਹਿਤ ਪੁਲਿਸ ਸਟੇਸ਼ਨ ਐਨਸੀਬੀ ਚੰਡੀਗੜ੍ਹ ਵਿਖੇ ਧਾਰਾ 8, 21, 23 ਦੇ ਤਹਿਤ ਬੀਐਸਐਫ ਦੇ ਸਾਬਕਾ ਕਾਂਸਟੇਬਲ ਅਰਵਿੰਦ ਸਰੋਏ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਜਿਸ ਵਿਚ ਸੁਣਵਾਈ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ 15 ਸਾਲ ਦੀ ਸਖ਼ਤ ਕੈਦ ਅਤੇ 4,00,000/- […] - [ਚਾਈਲਡ ਹੈਲਪਲਾਈਨ ਨੰਬਰ 1098 ਸਬੰਧੀ ਜਾਗਰੂਕਤਾ ਕੈਂਪ](https://ajdiawaaj.com/awareness-camp-regarding-child-helpline-number-1098/): ਮਾਲੇਰਕੋਟਲਾ, 18 ਫਰਵਰੀ 2026 AJ DI Awaaj Punjab Desk :    ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਬਾਲ ਸੁਰੱਖਿਆ ਅਫਸਰ ਹਰਪ੍ਰੀਤ ਕੌਰ ਦੀਆਂ ਹਦਾਇਤਾਂ ਅਨੁਸਾਰ ਬਾਲ ਸੁਰੱਖਿਆ ਵਿਭਾਗ ਵੱਲੋਂ ਸਥਾਨਕ ਇਸਲਾਮੀਆ ਕੰਬੋਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਚਾਈਲਡ ਹੈਲਪਲਾਈਨ ਨੰਬਰ 1098 ਸਬੰਧੀ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੁਰੱਖਿਆ, ਅਧਿਕਾਰਾਂ ਅਤੇ ਐਮਰਜੰਸੀ ਸਥਿਤੀਆਂ ਵਿੱਚ ਸਹਾਇਤਾ ਪ੍ਰਾਪਤ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਣਾ ਸੀ।                     ਕੈਂਪ ਦੌਰਾਨ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ 1098 ਇੱਕ ਮੁਫ਼ਤ ਅਤੇ 24 ਘੰਟੇ ਚੱਲਣ ਵਾਲੀ ਐਮਰਜੈਂਸੀ ਹੈਲਪਲਾਈਨ ਸੇਵਾ ਹੈ। ਜੇਕਰ ਕੋਈ ਵੀ […] - [Blinkit ਖ਼ਿਲਾਫ਼ FIR, ਪਾਬੰਦੀਸ਼ੁਦਾ ਬਟਨ ਚਾਕੂ ਵੇਚਣ ਦੇ ਦੋਸ਼](https://ajdiawaaj.com/fir-against-blinkit-accused-of-selling-banned-button-knives/): ਦਿੱਲੀ 18 Feb 2026 AJ DI Awaaj National Desk :  ਪੁਲਿਸ ਨੇ ਆਨਲਾਈਨ ਕਰਿਆਨਾ ਡਿਲੀਵਰੀ ਪਲੇਟਫਾਰਮ Blinkit ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਦੋਸ਼ ਹੈ ਕਿ ਪਲੇਟਫਾਰਮ ‘ਤੇ ਬਟਨ ਨਾਲ ਖੁਲ੍ਹਣ ਵਾਲੇ ਚਾਕੂ (ਸਵਿੱਚਬਲੇਡ) ਵੇਚੇ ਜਾ ਰਹੇ ਸਨ, ਜੋ ਕਾਨੂੰਨ ਅਨੁਸਾਰ ਪਾਬੰਦੀਸ਼ੁਦਾ ਹਥਿਆਰ ਹਨ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਦਿੱਲੀ ਦੇ ਖਿਆਲਾ ਇਲਾਕੇ ਵਿੱਚ ਕਤਲ ਦੇ ਦੋ ਵੱਖ-ਵੱਖ ਕੇਸਾਂ ਦੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਅਪਰਾਧ ਵਿੱਚ ਵਰਤੇ ਗਏ ਚਾਕੂ Blinkit ਤੋਂ ਖਰੀਦੇ ਗਏ ਸਨ। ਇਸ ਤੋਂ ਬਾਅਦ ਪੁਲਿਸ ਨੇ ਖੁਦ ਗਾਹਕ ਬਣ ਕੇ ਐਸੇ ਚਾਕੂ ਮੰਗਵਾਏ ਅਤੇ ਜਾਂਚ ਵਿੱਚ ਪੁਸ਼ਟੀ ਹੋਈ ਕਿ ਇਹ ਪਾਬੰਦੀਸ਼ੁਦਾ ਸ਼੍ਰੇਣੀ ਵਿੱਚ ਆਉਂਦੇ […] - [News ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ](https://ajdiawaaj.com/news-staff-narcissus-welfare-association/): Ferozepur 18 Feb 2026 AJ DI Awaaj Punjab Desk : ਅੱਜ ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਆਫ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਡਾਇਰੈਕਟਰ ਸਿਹਤ ਯੂਨੀਅਨ ਦੇ ਪ੍ਰਧਾਨ ਸੁਖਜਾਦ ਸਿੰਘ ਦੀ ਅਗਵਾਈ ਹੇਠ ਕੀਤੀ ਗਈ, ਇਸ ਮੀਟਿੰਗ ਵਿੱਚ ਮਾਨਯੋਗ ਡਾਇਰੈਕਟਰ ਤੋਂ ਬਿਨਾਂ ਸੁਪਰਡੈਂਟ ਸੂਰਜ ਕੁਮਾਰ, ਪ੍ਰਬੰਧਕੀ ਅਫਸਰ ਔਜਲਾ, ਤੇ ਮਹਾਵੀਰ ਜੀ ਦੀ ਮੌਜੂਦਗੀ ਵਿੱਚ ਯੂਨੀਅਨ ਦੀਆਂ ਵੱਖ-ਵੱਖ ਮੰਗਾਂ ਜਿਵੇਂ ਕਿ ਨਰਸਿੰਗ ਕੇਡਰ ਦਾ 4600 ਗ੍ਰੇਡ ਪੇ ਬਹਾਲ ਕੀਤਾ ਜਾਵੇ, ਸਟਾਫ ਨਰਸ ਨੂੰ ਦੂਜੇ ਸੂਬਿਆਂ ਵਾਂਗ ਬਣਦੇ ਭੱਤੇ ਦਿੱਤੇ ਜਾਣ, ਡਾਕਟਰ ਕੇਡਰ ਦੀ ਤਰਾਂ ਮੋਡੀਫਾਈਡ ਏ ਸੀ ਪੀ ਸਟਾਫ ਨਰਸਿਸ ਤੇ ਬਹਾਲ ਕੀਤਾ ਜਾਵੇ, ਸਟਾਫ ਨਰਸ ਦੇ ਅਹੁਦੇ ਦਾ ਨਾਮ ਬਦਲ ਕੇ ਨਰਸਿੰਗ […] - [ਗੁਰਦਾਸ ਮਾਨ ਦੀ ਸਟਾਰ ਨਾਈਟ ਨਾਲ ਨੇਚਰ ਫੈਸਟ 2026 ਰੌਣਕਮਈ](https://ajdiawaaj.com/nature-fest-2026-is-vibrant-with-gurdas-maans-star-night/): ਹੁਸ਼ਿਆਰਪੁਰ, 17 ਫਰਵਰੀ 2026 AJ DI Awaaj Punjab Desk :  ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਨੇਚਰ ਫੈਸਟ-2026 ਅਤੇ ਪੰਜਾਬ ਸਖੀ ਸ਼ਕਤੀ ਮੇਲੇ ਦੇ ਆਖਰੀ ਦਿਨ ਉਤਸ਼ਾਹ, ਸੱਭਿਆਚਾਰ ਅਤੇ ਸੰਗੀਤ ਦਾ ਇੱਕ ਅਨੋਖਾ ਸੰਗਮ ਦੇਖਣ ਨੂੰ ਮਿਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸਾਈਕਲੋਥੋਨ ਨਾਲ ਹੋਈ, ਜਦਕਿ ਸਮਾਪਤੀ ਸ਼ਾਨਦਾਰ ਸਿੰਗਰ ਨਾਈਟ ਨਾਲ ਹੋਈ। ਰੰਗਾਰੰਗ ਪੇਸ਼ਕਾਰੀਆਂ ਅਤੇ ਸੱਭਿਆਚਾਰਕ ਜੋਸ਼ ਨਾਲ ਸਜੀ ਇਹ ਸਟਾਰ ਨਾਈਟ ਦਰਸ਼ਕਾਂ ਲਈ ਅਭੁੱਲ ਬਣ ਗਈ। ਸਟਾਰ ਨਾਈਟ ਦਾ ਮੁੱਖ ਆਕਰਸ਼ਣ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਰਹੇ, ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਅਤੇ ਜੀਵੰਤ ਪ੍ਰਦਰਸ਼ਨ ਨਾਲ ਹਜ਼ਾਰਾਂ ਦਰਸ਼ਕਾਂ ਨੂੰ ਕੀਲ ਦਿੱਤਾ। ਜਿਵੇਂ ਹੀ ਉਨ੍ਹਾਂ ਆਪਣੇ ਮਸ਼ਹੂਰ ਗੀਤ “ਛੱਲਾ” ਅਤੇ “ਦਿਲ ਦਾ ਮਾਮਲਾ ਹੈ” […] - [ਪੰਜਾਬ ਦੇ ਪਿੰਡ ਬਣ ਰਹੇ ਨੇ ਹਾਈਟੈੱਕ](https://ajdiawaaj.com/punjabs-villages-are-becoming-high-tech/): ਧੂਰੀ/ਸੰਗਰੂਰ, 18 ਫਰਵਰੀ 2026 AJ DI Awaaj Punjab Desk : ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹੁਣ ਪਿੰਡਾਂ ਨੂੰ ਹਾਈਟੈੱਕ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਪਿੰਡਾਂ ਦੀਆਂ ਬੁਨਿਆਦੀ ਸਹੂਲਤਾਂ ਵਿੱਚ ਹੁਣ ਐਲ.ਈ.ਡੀ. ਲਾਈਟਾਂ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਵਰਗੀਆਂ ਅਤਿ ਆਧੁਨਿਕ ਤਕਨੀਕਾਂ ਵੀ ਸ਼ਾਮਲ ਹੋ ਗਈਆਂ ਹਨ, ਜੋ ਪਿੰਡਾਂ ਨੂੰ ਹੋਰ ਸੁਰੱਖਿਅਤ ਬਣਾ ਰਹੀਆਂ ਹਨ। ਇਸ ਲੜੀ ਤਹਿਤ ਧੂਰੀ ਹਲਕੇ ਦਾ ਪਿੰਡ ਕੌਲਸੇੜੀ ਇਕ ਉਦਾਹਰਨ ਬਣ ਕੇ ਸਾਹਮਣੇ ਆਇਆ ਹੈ, ਜਿਥੇ ਪਿੰਡ ਵਿੱਚ 14 ਲੱਖ ਰੁਪਏ ਦੀ ਲਾਗਤ ਨਾਲ 175 ਸੋਲਰ ਐਲ.ਈ.ਡੀ. ਲਾਈਟਾਂ ਲਗਾਈਆਂ ਗਈਆਂ ਹਨ, ਜਿਸ ਨਾਲ ਪਿੰਡ ਦੀਆਂ ਗਲੀਆਂ ਅਤੇ ਸੜਕਾਂ ਰਾਤ […] - [ਆਰਮੀ ਅਗਨੀਵੀਰ ਭਰਤੀ ਦੇ ਲਿਖਤੀ ਪੇਪਰ ਲਈ ਮੁਫਤ ਸਿਖਲਾਈ](https://ajdiawaaj.com/free-training-for-army-agniveer-recruitment-written-paper/): ਬਰਨਾਲਾ, 18 ਫਰਵਰੀ 2026 AJ DI Awaaj Punjab Desk :   ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ (ਭੀਖੀ – ਬੁਢਲਾਡਾ ਰੋਡ) ਵੱਲੋਂ ਮਾਨਸਾ, ਬਰਨਾਲਾ ਤੇ ਸੰਗਰੂਰ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਏ.ਆਰ.ਓ ਪਟਿਆਲਾ ਦੀ ਆਰਮੀ ਅਗਨੀਵੀਰ ਭਰਤੀ ਦੇ ਲਿਖਤੀ ਪੇਪਰ ਲਈ ਮੁਫਤ ਪੂਰਵ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਦਿੰਦਿਆਂ ਆਨਰੇਰੀ ਸੂਬੇਦਾਰ ਮੇਜਰ ਯਾਦਵਿੰਦਰ ਸਿੰਘ, ਸਿਖਲਾਈ ਅਧਿਕਾਰੀ, ਸੀ-ਪਾਈਟ ਕੈਂਪ ਬੋੜਾਵਾਲ (ਮਾਨਸਾ) ਨੇ ਦੱਸਿਆ ਕਿ ਏ.ਆਰ.ਓ. ਪਟਿਆਲਾ ਦੀ ਆਰਮੀ ਅਗਨੀਵੀਰ ਭਰਤੀ ਲਈ ਆਨ-ਲਾਈਨ ਅਪਲਾਈ ਮਿਤੀ 13 ਫਰਵਰੀ 2026 ਤੋਂ 01 ਅਪ੍ਰੈਲ 2026 ਤੱਕ ਕੀਤਾ ਜਾ ਸਕਦਾ ਹੈ। ਭਰਤੀ ਹੋਣ ਦੇ ਚਾਹਵਾਨ ਯੁਵਕਾਂ […] - [ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ 'ਚ ਪਲੇਸਮੈਂਟ ਕੈਂਪ](https://ajdiawaaj.com/placement-camp-at-government-industrial-training-institute/): ਬਰਨਾਲਾ, 18 ਫਰਵਰੀ 2026 AJ DI Awaaj Punjab Desk :   ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਧਨੌਲਾ ਰੋਡ ਬਰਨਾਲਾ ਵਿੱਚ 20 ਫਰਵਰੀ ਨੂੰ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ। ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਰਨਾਲਾ ਦੇ ਪ੍ਰਿੰਸੀਪਲ ਸ੍ਰੀ ਪਰਗਟ ਰਾਮ ਵਲੋਂ ਦੱਸਿਆ ਗਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਧਨੌਲਾ ਰੋਡ ਬਰਨਾਲਾ ਵਿਖੇ  20 ਫਰਵਰੀ 2026 ਨੂੰ “ਇਨਵੈਨਟਿਵ ਸਾਫਟਵੇਅਰ ਸੋਲਿਊਸ਼ਨ ਪ੍ਰਾਇਵੇਟ ਲਿਮਿਟੇਡ” ਵੱਲੋਂ ਡਵੀਜ਼ਨ ਇੰਚਾਰਜ ਅਤੇ ਕਿਊ.ਸੀ. ਫੀਲਡ ਆਡੀਟਰ ਦੀ ਅਸਾਮੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਘੱਟੋ ਘੱਟ ਯੋਗਤਾ, ਆਈ.ਟੀ.ਆਈ-ਇਲੈਕਟ੍ਰੀਕਲ, ਵਾਇਰਮੈਨ ਅਤੇ ਇਲੈਕਟ੍ਰੋਨਿਕਸ ਟਰੇਡ ਦੇ ਪਾਸ ਆਉਟ ਸਿਖਿਆਰਥੀ ਹਿੱਸਾ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ ਸੀਮਾ 18 […] - [ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਤਹਿਤ ਵਰਕਸ਼ਾਪ](https://ajdiawaaj.com/workshop-under-new-india-literacy-program/): ਬਰਨਾਲਾ, 18 ਫਰਵਰੀ 2026 AJ DI Awaaj Punjab Desk :   ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ (NILP) ਤਹਿਤ ਤਰਕਸ਼ੀਲ ਭਵਨ ਬਰਨਾਲਾ ਵਿਖੇ ਡਾਇਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ ਦੀ ਅਗਵਾਈ ਹੇਠ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਲਗਭਗ 300 ਨੋਡਲ ਨਿਲਪ ਇੰਚਾਰਜ ਅਤੇ ਅਧਿਆਪਕ ਹਾਜ਼ਰ ਰਹੇ। ਪ੍ਰਿੰਸੀਪਲ ਮੁਨੀਸ਼ ਮੋਹਨ ਸ਼ਰਮਾ ਵੱਲੋਂ ਨਿਊਜ਼ਲੈਟਰ/ਖ਼ਬਰਨਾਮਾ ਵੀ ਜਾਰੀ ਕੀਤਾ ਗਿਆ। ਇਸ ਮੌਕੇ ਡਾਇਟ ਪ੍ਰਿੰਸੀਪਲ ਮੁਨੀਸ਼ ਮੋਹਨ ਸ਼ਰਮਾ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ)ਸੁਨੀਤਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਮੈਡਮ ਇੰਦੂ ਸਿੰਮਕ ਅਤੇ ਡਿਪਟੀ ਡੀਈਓ ਡਾ. ਬਰਜਿੰਦਰਪਾਲ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਦਾ ਮੁੱਖ ਮਕਸਦ ਕੇਵਲ ਪੜ੍ਹਨਾ-ਲਿਖਣਾ ਹੀ ਨਹੀਂ, […] - [ਕੁਦਰਤੀ ਖੇਤੀ ਮਿੱਟੀ ਤੇ ਪਾਣੀ ਦੀ ਰੱਖਿਆ ਲਈ ਜ਼ਰੂਰੀ: ਮੁੱਖ ਖੇਤੀਬਾੜੀ ਅਫ਼ਸਰ](https://ajdiawaaj.com/natural-farming-essential-for-soil-and-water-conservation-chief-agriculture-officer/): ਮਾਨਸਾ, 18 ਫਰਵਰੀ 2026 AJ DI Awaaj Punjab Desk :  ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਹਿੱਤ ਬਲਾਕ ਬੁਢਲਾਡਾ ਦੇ ਪਿੰਡ ਬੀਰੋਕੇ ਕਲਾਂ ਵਿਖੇ ਆਤਮਾ ਸਕੀਮ ਅਧੀਨ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਕਰੀਬ 150 ਕਿਸਾਨਾਂ ਨੇ ਭਾਗ ਲਿਆ। ਕੈਂਪ ਵਿੱਚ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕੁਦਰਤੀ ਖੇਤੀ ਮਿੱਟੀ ਦੀ ਸਿਹਤ, ਪਾਣੀ ਦੀ ਸੰਭਾਲ, ਵਾਤਾਵਰਣ ਸੁਰੱਖਿਆ ਅਤੇ ਜ਼ਹਿਰ-ਮੁਕਤ ਭੋਜਨ ਲਈ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਦੱਸਿਆ ਕਿ ਕੀੜੇਮਾਰ ਜ਼ਹਿਰਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨਾਲ […] - [ਫਰੀਦਕੋਟ ਵਿੱਚ 1.39 ਕਰੋੜ ਦੀ ਲਾਗਤ ਨਾਲ ਪ੍ਰਾਇਮਰੀ ਸਿਹਤ ਕੇਂਦਰ ਬਣੇਗਾ](https://ajdiawaaj.com/primary-health-center-to-be-built-in-faridkot-at-a-cost-of-rs-1-39-crore/): ਫ਼ਰੀਦਕੋਟ, 18 ਫਰਵਰੀ 2026 AJ DI Awaaj Punjab Desk :  ਹਲਕਾ ਫ਼ਰੀਦਕੋਟ ਵਿਚ ਸਾਈਟ-2 ਰਿਹੈਬ ਸੈਂਟਰ, ਫ਼ਰੀਦਕੋਟ ਵਿਖੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ (ਯੂ.ਪੀ.ਐਚ.ਸੀ.) ਦੀ ਨਵੀਂ ਇਮਾਰਤ ਦੇ ਨਿਰਮਾਣ ਲਈ 1,39,45,818 ਰੁਪਏ ਦੀ ਲਾਗਤ ਮਨਜ਼ੂਰ ਕੀਤੀ ਗਈ ਹੈ। ਇਸ ਪ੍ਰੋਜੈਕਟ ਸਬੰਧੀ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਵੱਲੋਂ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਅਤੇ ਜਲਦ ਹੀ ਨਿਰਮਾਣ ਕਾਰਜ ਆਰੰਭ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਨਵੇਂ ਸਿਹਤ ਕੇਂਦਰ ਦੇ ਬਣਨ ਨਾਲ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਆਪਣੇ ਨੇੜੇ ਹੀ ਬਿਹਤਰ, ਸੁਚੱਜੀਆਂ ਅਤੇ ਗੁਣਵੱਤਾ ਭਰੀਆਂ ਪ੍ਰਾਇਮਰੀ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ। ਇਸ […] - [ਸਮਾਣਾ ਵਿੱਚ ਕਿਸਾਨ-ਪੁਲਿਸ ਝੜਪ, ਸੜਕ ਜਾਮ ਕਰ ਆਵਾਜਾਈ ਠੱਪ](https://ajdiawaaj.com/farmers-police-clash-in-samana-road-blocked-traffic-disrupted/): ਸਮਾਣਾ  18 Feb 2026 AJ DI Awaaj Punjab Desk :  ਪੰਜਾਬ ਦੇ ਸਮਾਣਾ ਇਲਾਕੇ ਵਿੱਚ ਉਸ ਵੇਲੇ ਤਣਾਅ ਪੈਦਾ ਹੋ ਗਿਆ ਜਦੋਂ ਬਠਿੰਡਾ ਵੱਲ ਜਾ ਰਹੇ ਕਿਸਾਨਾਂ ਦੇ ਜਥੇ ਨੂੰ ਪੁਲਿਸ ਨੇ ਅੱਗੇ ਵਧਣ ਤੋਂ ਰੋਕ ਦਿੱਤਾ। ਪੁਲਿਸ ਵੱਲੋਂ ਪਹਿਲਾਂ ਹੀ ਨਾਕਾਬੰਦੀ ਕੀਤੀ ਗਈ ਸੀ, ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ ਅਤੇ ਹਾਲਾਤ ਧੱਕਾ-ਮੁੱਕੀ ਤੱਕ ਪਹੁੰਚ ਗਏ। ਜਾਣਕਾਰੀ ਮੁਤਾਬਕ ਕਿਸਾਨ ਸਮਾਣਾ ਰਾਹੀਂ ਬਠਿੰਡਾ ਜਾਣ ਲਈ ਰਵਾਨਾ ਹੋਏ ਸਨ, ਪਰ ਰੋਕ ਲਗਣ ‘ਤੇ ਉਨ੍ਹਾਂ ਨੇ ਵਿਰੋਧ ਕਰਦੇ ਹੋਏ ਸਮਾਣਾ-ਭਵਾਨੀਗੜ੍ਹ ਰੋਡ ‘ਤੇ ਧਰਨਾ ਲਗਾ ਦਿੱਤਾ। ਇਸ ਕਾਰਨ ਸੜਕ ਜਾਮ ਹੋ ਗਈ ਅਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ। ਵਾਹਨਾਂ ਦੀਆਂ ਲੰਬੀਆਂ […] - [ਦੁਨੀਆ ਭਰ ਵਿੱਚ YouTube ਡਾਊਨ, ਇੱਕ ਘੰਟੇ ਬਾਅਦ ਸੇਵਾ ਬਹਾਲ](https://ajdiawaaj.com/youtube-down-worldwide-service-restored-after-an-hour/): India 18 Feb 2026 AJ DI Awaaj National Desk :ਦੁਨੀਆ ਭਰ ਵਿੱਚ YouTube ਦੀ ਸੇਵਾ ਬੁੱਧਵਾਰ ਸਵੇਰੇ ਕਰੀਬ ਇੱਕ ਘੰਟੇ ਲਈ ਠੱਪ ਰਹੀ, ਜਿਸ ਕਾਰਨ ਲੱਖਾਂ ਯੂਜ਼ਰ ਵੀਡੀਓ ਨਹੀਂ ਦੇਖ ਸਕੇ। ਅਚਾਨਕ ਆਈ ਤਕਨੀਕੀ ਖਰਾਬੀ ਕਾਰਨ ਐਪ ਅਤੇ ਵੈੱਬਸਾਈਟ ਦੋਵਾਂ ‘ਤੇ Error Message ਦਿਖਾਈ ਦੇ ਰਿਹਾ ਸੀ ਅਤੇ ਕਈ ਯੂਜ਼ਰਜ਼ ਨੂੰ “Something went wrong” ਦਾ ਸੁਨੇਹਾ ਮਿਲ ਰਿਹਾ ਸੀ। ਸੇਵਾ ਬੰਦ ਹੋਣ ਦੇ ਨਾਲ ਹੀ ਮਾਈਕ੍ਰੋਬਲੌਗਿੰਗ ਪਲੇਟਫਾਰਮ X ‘ਤੇ #YouTubeDown ਟ੍ਰੈਂਡ ਕਰਨ ਲੱਗਾ। ਯੂਟਿਊਬ ਟੀਮ ਨੇ ਵੀ X ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜੇ ਕਿਸੇ ਨੂੰ ਪਲੇਟਫਾਰਮ ਐਕਸੈੱਸ ਕਰਨ ਵਿੱਚ ਦਿੱਕਤ ਆ ਰਹੀ ਹੈ ਤਾਂ ਟੀਮ ਇਸ ਸਮੱਸਿਆ […] - [ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਨਵਾਂ ਅਪਡੇਟ](https://ajdiawaaj.com/new-update-on-chief-minister-bhagwant-manns-health/): Mohali 18 Feb 2026 AJ DI Awaaj Punjab Desk :  ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਨਵਾਂ ਅਪਡੇਟ ਸਾਹਮਣੇ ਆਇਆ ਹੈ। ਉਨ੍ਹਾਂ ਨੂੰ ਰੁਟੀਨ ਮੈਡੀਕਲ ਚੈਕਅਪ ਲਈ ਫੋਰਟਿਸ ਹਸਪਤਾਲ ਮੋਹਾਲੀ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਸਾਰੇ ਜ਼ਰੂਰੀ ਟੈਸਟ ਕੀਤੇ। ਰਿਪੋਰਟਾਂ ਨਾਰਮਲ ਆਈਆਂ ਹਨ, ਪਰ ਲਗਾਤਾਰ ਕੰਮ ਦੇ ਬੋਝ ਕਾਰਨ ਹੋ ਰਹੀ ਥਕਾਵਟ ਨੂੰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਬੀਤੇ ਦਿਨ ਉਹ ਕੁਝ ਸਮੇਂ ਲਈ ਹਸਪਤਾਲ ਤੋਂ ਨਿਕਲ ਕੇ ਮੋਗਾ ਨੇੜੇ ਪਿੰਡ ਕਿੱਲੀ ਚਹਿਲਾਂ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਵਿਸ਼ਾਲ ਰੈਲੀ ਵਿੱਚ ਸ਼ਾਮਲ ਹੋਏ ਸਨ। ਰੈਲੀ ਤੋਂ ਬਾਅਦ ਉਹ ਮੁੜ ਹਸਪਤਾਲ […] - [ਸਲੀਮ ਖਾਨ ਦੀ ਤਬੀਅਤ ਨਾਜੁਕ, ਲੀਲਾਵਤੀ ਹਸਪਤਾਲ ਵਿੱਚ ਆਈਸੀਯੂ ‘ਚ ਦਾਖਲ](https://ajdiawaaj.com/salim-khans-health-is-critical-admitted-to-icu-at-lilavati-hospital/): ਮੁੰਬਈ 18 Feb 2026 AJ DI Awaaj Manoranjan Desk :  ਮਸ਼ਹੂਰ ਸਕ੍ਰੀਨਰਾਈਟਰ ਅਤੇ ਸਲੀਮ ਖਾਨ ਦੀ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 90 ਸਾਲਾ ਸਲੀਮ ਖਾਨ ਨੂੰ ਮੰਗਲਵਾਰ ਸਵੇਰੇ ਡਾ. ਜਲੀਲ ਪਾਰਕਰ ਦੀ ਨਿਗਰਾਨੀ ਹੇਠ ਆਈਸੀਯੂ ਵਿੱਚ ਭਰਤੀ ਕੀਤਾ ਗਿਆ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਘਬਰਾਹਟ ਅਤੇ ਉੱਚ ਰਕਤਚਾਪ ਦੀ ਸ਼ਿਕਾਇਤ ਤੋਂ ਬਾਅਦ ਐਮਰਜੈਂਸੀ ਰੂਮ ਵਿੱਚ ਲਿਆਂਦਾ ਗਿਆ, ਜਿੱਥੇ ਤੁਰੰਤ ਇਲਾਜ ਸ਼ੁਰੂ ਕੀਤਾ ਗਿਆ। ਇਸ ਵੇਲੇ ਉਹ ਵੈਂਟੀਲੇਟਰ ਸਹਾਇਤਾ ‘ਤੇ ਹਨ ਅਤੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਹਾਲਤ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਹਸਪਤਾਲ ਪ੍ਰਬੰਧਨ ਦੇ ਅਨੁਸਾਰ ਉਨ੍ਹਾਂ ਦੀ ਸਥਿਤੀ ਸਥਿਰ […] - [ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 18 ਫਰਵਰੀ ਨੂੰ](https://ajdiawaaj.com/placement-camp-at-the-employment-and-business-bureau-on-february-18/): ਮਾਨਸਾ, 17 ਫਰਵਰੀ 2026 AJ DI Awaaj Punjab Desk :  ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 18 ਫਰਵਰੀ, 2026 ਦਿਨ ਬੁੱਧਵਾਰ ਨੂੰ ‘ਪੇਅ ਟੀਐਮ’ ਵੱਲੋਂ ਕਸਟਮਰ ਸੇਲਜ਼ ਐਗਜ਼ੀਕਿਊਟਿਵ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਘੱਟੋ ਘੱਟ ਯੋਗਤਾ 12ਵੀਂ ਪਾਸ ਲੜਕੇ ਭਾਗ ਲੈ ਸਕਦੇ ਹਨ, ਜਿੰਨ੍ਹਾਂ ਦੀ ਉਮਰ ਸੀਮਾ 18 ਤੋਂ 35 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਸਰੀਰਕ ਤੌਰ ’ਤੇ ਫਿੱਟ ਹੋਣੇ ਚਾਹੀਦੇ ਹਨ। ਭਾਗ ਲੈਣ ਵਾਲੇ ਪ੍ਰਾਰਥੀਆਂ ਕੋਲ ਆਪਣਾ ਦੋ ਪਹੀਆ ਵਾਹਨ ਅਤੇ ਡ੍ਰਾਇਵਿੰਗ ਲਾਇਸੰਸ ਹੋਣਾ ਲਾਜ਼ਮੀ ਹੈ। […] - [ਪ੍ਰਫੁੱਲਤਾ ਲਈ ਲਗਾਇਆ ਕਿਸਾਨਾਂ ਦਾ ਟ੍ਰੇਨਿੰਗ ਕੈਂਪ](https://ajdiawaaj.com/farmers-training-camp-organized-for-prosperity/): ਸ੍ਰੀ ਮੁਕਤਸਰ ਸਾਹਿਬ, 17 ਫਰਵਰੀ 2026 AJ DI Awaaj Punjab Desk :  ਕੌਮੀ ਤੇਲ ਬੀਜ ਮਿਸ਼ਨ ਅਧੀਨ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਏਡੀਓ ਲੁਬਾਣਿਆਵਾਲੀ ਡਾ. ਜੋਬਨਦੀਪ ਸਿੰਘ ਵਲੋਂ ਤੇਲ ਬੀਜ ਫਸਲਾਂ ਦੀ ਕਾਸ਼ਤ ਨੂੰ ਪ੍ਰਫੁੱਲਤ ਕਰਨ ਲਈ ਕਿਸਾਨਾਂ ਦੀ ਟ੍ਰੇਨਿੰਗ ਦਾ ਸਿਟੀ ਹੋਟਲ ਸ੍ਰੀ ਮੁਕਤਸਰ ਸਾਹਿਬ ਵਿਖੇ ਅਯੋਜਨ ਕੀਤਾ ਗਿਆ। ਇਸ ਦੌਰਾਨ ਬੁਲਾਰਿਆ ਵੱਲੋਂ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਡਾ  ਵਿਵੇਕ ਕੁਮਾਰ, ਐਗਰੋਨੋਮਿਸਟ, ਕੇ ਵੀ ਕੇ, ਸ੍ਰੀ ਮੁਕਤਸਰ ਸਾਹਿਬ ਵੱਲੋਂ ਕਣਕ ਦੀ ਕਾਸ਼ਤ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੱਤੀ ਗਈ। ਡਾ. […] - [ਲਾਪਤਾ ਨਾਬਾਲਿਗ ਲੜਕੀ ਨੂੰ ਸੁਰੱਖਿਅਤ ਤੌਰ ‘ਤੇ ਮਾਪਿਆਂ ਨਾਲ ਮਿਲਾਇਆ](https://ajdiawaaj.com/missing-minor-girl-safely-reunited-with-parents/): ਮਾਲੇਰਕੋਟਲਾ, 17 ਫਰਵਰੀ 2026 AJ DI Awaaj Punjab Desk  :  ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਦੀਆਂ ਹਦਾਇਤਾਂ ਅਨੁਸਾਰ ਬਾਲ ਸੁਰੱਖਿਆ ਵਿਭਾਗ ਵੱਲੋਂ ਇੱਕ ਲਾਪਤਾ ਨਾਬਾਲਿਗ ਲੜਕੀ (ਮੂਲ ਨਿਵਾਸੀ ਪੱਛਮੀ ਬੰਗਾਲ) ਨੂੰ ਸੁਰੱਖਿਅਤ ਤੌਰ ‘ਤੇ ਉਸਦੇ ਮਾਪਿਆਂ ਨਾਲ ਮਿਲਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਬਾਲ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 22 ਨਵੰਬਰ ਨੂੰ ਸ਼ਰਮੀਲਾ ਨਾਮਕ ਨਾਬਾਲਿਗ ਲੜਕੀ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ। ਬਾਅਦ ਵਿੱਚ ਉਹ ਜ਼ਿਲ੍ਹਾ ਮਾਲੇਰਕੋਟਲਾ ਦੇ ਕੁੱਪ ਕਲਾ ਖੇਤਰ ਵਿੱਚ ਮੁਸ਼ਕਿਲ ਹਾਲਾਤਾਂ ਵਿੱਚ ਪੁਲਿਸ ਨੂੰ ਮਿਲੀ। ਇਸ ਸਬੰਧੀ ਸੂਚਨਾ ਤੁਰੰਤ ਚਾਈਲਡਲਾਈਨ ਮਾਲੇਰਕੋਟਲਾ ਦੀ ਸਥਾਨਕ ਟੀਮ ਨੂੰ […] - [ਗੁਰਦਾਸਪੁਰ ਚ 'ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ’ ਤਹਿਤ ਸਮਾਗਮ](https://ajdiawaaj.com/event-under-early-childhood-care-and-education-in-gurdaspur/): ਗੁਰਦਾਸਪੁਰ, 17 ਫਰਵਰੀ 2026 AJ DI Awaaj Punjab Desk :   ਗੁਰਦਾਸਪੁਰ ਦੇ ਸਾਰੇ ਆਂਗਣਵਾੜੀ ਕੇਂਦਰਾਂ ’ਚ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ’ ਦੇ ਤਹਿਤ ਇਸ ਮਹੀਨੇ ਦੇ ਥੀਮ “ਸਮਾਜਿਕ, ਭਾਵਨਾਤਮਕ ਅਤੇ ਬੁੱਧਾਤਮਕ ਵਿਕਾਸ ਬਾਰੇ ਮਾਪਿਆ ਨੂੰ ਜਾਗਰੂਕ ਕਰਨਾ” ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੇ ਸਮਾਜਿਕ, ਭਾਵਨਾਤਮਕ ਅਤੇ ਬੁੱਧਾਤਮਕ ਵਿਕਾਸ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਸਮਾਗਮ ਵਿੱਚ ਬੱਚਿਆਂ ਲਈ ਪਲੇਅ-ਵੇਅ ਮੈਥਡ ਰਾਹੀਂ ਸਿੱਖਣ-ਸਿਖਾਉਣ ਦੀਆਂ ਗਤੀਵਿਧੀਆਂ, ਰੰਗ ਭਰਨ ਮੁਕਾਬਲੇ, ਕਹਾਣੀ ਸੁਣਾਉਣ ਅਤੇ ਗੀਤ-ਸੰਗੀਤ ਦੀਆਂ ਕਲਾਸਾਂ ਲਗਾਈਆਂ ਗਈਆਂ ਅਤੇ ਬੱਚਿਆਂ ਨੇ ਸਮਾਗਮ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਜਸਮੀਤ […] - [ਵਰਧਾ ਵਿੱਚ ਜੀਟੀ ਐਕਸਪ੍ਰੈਸ ਦੇ ਪਾਰਸਲ ਕੋਚ ਨੂੰ ਲੱਗੀ ਅੱਗ](https://ajdiawaaj.com/fire-breaks-out-in-gt-express-parcel-coach-in-wardha/): ਮਹਾਰਾਸ਼ਟਰ 17 Feb 2026 AJ DI Awaaj National Desk :  ਵਰਧਾ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਜੀਟੀ ਐਕਸਪ੍ਰੈਸ ਦੇ ਪਿਛਲੇ ਹਿੱਸੇ ਵਿੱਚ ਅਚਾਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 11:30 ਵਜੇ ਟ੍ਰੇਨ ਦੇ ਪਾਰਸਲ ਕੋਚ ਵਿੱਚੋਂ ਧੂੰਆ ਨਿਕਲਦਾ ਦੇਖਿਆ ਗਿਆ। ਧੂੰਆ ਦੇਖਦੇ ਹੀ ਯਾਤਰੀਆਂ ਅਤੇ ਰੇਲਵੇ ਸਟਾਫ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਟ੍ਰੇਨ ਨੂੰ ਸੁਰੱਖਿਅਤ ਢੰਗ ਨਾਲ ਰੋਕਿਆ ਗਿਆ ਅਤੇ ਯਾਤਰੀਆਂ ਨੂੰ ਸਾਵਧਾਨੀ ਨਾਲ ਦੂਰ ਕੀਤਾ ਗਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਅੱਗ ਸਿਰਫ਼ ਪਾਰਸਲ ਡੱਬੇ ਤੱਕ ਹੀ ਸੀਮਿਤ ਰਹੀ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ […] - [ਸਿਹਤ ਸੰਸਥਾਵਾਂ 'ਚ ਬਾਲ ਕੈਂਸਰ ਦਿਵਸ](https://ajdiawaaj.com/childhood-cancer-day-in-health-institutions/): ਬਰਨਾਲਾ, 17 ਫਰਵਰੀ 2026 AJ DI Awaaj Punjab Desk :  ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਚ “ਕੌਮਾਂਤਰੀ ਬਾਲ ਕੈਂਸਰ ਦਿਵਸ” ਸਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਇੰਦੂ ਬਾਂਸਲ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਜ਼ਿਆਆਦਾਤਰ ਵੱਡਿਆਂ ‘ਚ ਪਾਈ ਜਾਣ ਵਾਲੀ ਬਿਮਾਰੀ ਸੀ, ਪ੍ਰੰਤੂ ਅੱਜਕੱਲ੍ਹ ਛੋਟੇ ਬੱਚਿਆਂ ਵਿਚ ਵੀ ਇਸ ਬਿਮਾਰੀ ਦੇ ਮਾਮਲੇ ਵਧ ਰਹੇ ਹਨ। ਇਹ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਬਚਪਨ ਦਾ ਕੈਂਸਰ ਇਲਾਜਯੋਗ ਹੈ, ਜੇਕਰ ਮੁਢਲੀ ਸਟੇਜ ‘ਤੇ ਇਸਦੀ ਪਹਿਚਾਣ ਹੋ ਜਾਵੇ ਅਤੇ ਮਰੀਜ਼ ਨੂੰ ਸਹੀ ਸਮੇਂ ‘ਤੇ ਇਸ ਦਾ […] - [ਸਰਕਾਰੀ ਕਾਲਜ ਰੂਪਨਗਰ ਵਿਖੇ ਵਿਸ਼ਾਲ ਰੋਜ਼ਗਾਰ ਮੇਲਾ](https://ajdiawaaj.com/massive-job-fair-at-government-college-rupnagar/): ਰੂਪਨਗਰ, 17 ਫਰਵਰੀ 2026 AJ DI Awaaj Punjab Desk  : ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਰੂਪਨਗਰ ਦੇ ਸਹਿਯੋਗ ਨਾਲ ਅੱਜ 18 ਫਰਵਰੀ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਸਰਕਾਰੀ ਕਾਲਜ ਰੂਪਨਗਰ ਵਿਖੇ ਵਿਸ਼ਾਲ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਰੋਜ਼ਗਾਰ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਲਗਭਗ 17 ਨਾਮੀ ਪ੍ਰਾਈਵੇਟ ਕੰਪਨੀਆਂ ਵੱਲੋਂ ਵੱਖ-ਵੱਖ ਖਾਲੀ ਅਸਾਮੀਆਂ […] - [ਅੱਠਵੀ, ਦਸਵੀਂ, ਬਾਰ੍ਹਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ 17 ਫਰਵਰੀ ਤੋਂ 04 ਅਪ੍ਰੈਲ](https://ajdiawaaj.com/annual-examinations-of-classes-8th-10th-12th-from-17th-february-to-04th-april/): ਮਾਲੇਰਕੋਟਲਾ, 17 ਫਰਵਰੀ 2026 AJ DI Awaaj Punjab Desk :  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਠਵੀ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਫਰਵਰੀ/ਮਾਰਚ 2026 ਦੀਆਂ ਸਾਲਾਨਾ ਪਰੀਖਿਆਵਾਂ (ਸਮੇਤ ਓਪਨ ਸਕੂਲ) 17 ਫਰਵਰੀ ਤੋਂ 04 ਅਪ੍ਰੈਲ 2026 ਤੱਕ ਸਵੇਰੇ 11 ਵਜੇ ਤੋਂ ਦੁਪਹਿਰ 02:15 ਵਜੇ ਤੱਕ ਜ਼ਿਲੇ ਦੇ 98 ਸਕੂਲਾਂ ਵਿਖੇ ਬੋਰਡ ਵੱਲੋਂ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ।                     ਪ੍ਰੀਖਿਆਵਾਂ ਦੀ ਸੁਰੱਖਿਆ ਦੇ ਮੱਦੇਨਜਰ ਜ਼ਿਲ੍ਹਾ ਮੈਜਿਸਟਰੇਟ ਵਿਰਾਜ ਐਸ. ਤਿੜਕੇ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ – 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਅੰਦਰ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ ਆਲੇ- ਦੁਆਲੇ 200 […] - [ਵਾਰਡ ਨੰਬਰ 48 ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ](https://ajdiawaaj.com/development-works-begin-in-ward-no-48/): ਬਟਾਲਾ, 17 ਫਰਵਰੀ 2026 AJ DI Awaaj Punjab Desk :   ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲੇ ਹਲਕੇ ਅੰਦਰ ਕਰੋੜਾਂ ਰੁਪਏ ਦੇ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਲੋਕਾਂ ਦੀ ਸਹੂਲਤ ਲਈ ਵਿਕਾਸ ਕਾਰਜ ਜਾਰੀ ਹਨ। ਵਿਧਾਇਕ ਸ਼ੈਰੀ ਕਲਸੀ ਨੇ ਵਾਰਡ ਨੰਬਰ 48 ਵਿਚ ਵਾਰਡ ਵਾਸੀਆਂ ਦੀ ਆਵਾਜਾਈ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਗਲੀ ਬਣਾਉਣ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਬਟਾਲਾ ਸ਼ਹਿਰ ਦੇ ਚਹੁਪੱਖੀ ਵਿਕਾਸ ਲਈ ਦਿ੍ਰੜ ਸੰਕਲਪ ਹਨ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਬਟਾਲਾ ਦਾ ਸਰਬਪੱਖੀ ਵਿਕਾਸ ਉਨਾਂ ਦੀ ਪਹਿਲੀ ਤਰਜੀਹ ਹੈ […] - [26 ਫਰਵਰੀ ਨੂੰ ਤਾਜ ਪੈਲੇਸ ਵਿੱਚ ਲੱਗੇਗਾ ਵਿਸ਼ੇਸ਼ ਕੈਂਪ](https://ajdiawaaj.com/special-camp-to-be-held-at-taj-palace-on-february-26/): ਫਰੀਦਕੋਟ 17 ਫਰਵਰੀ 2026 AJ DI Awaaj Punjab Desk :     ਬੁਜ਼ੁਰਗਾਂ ਤੇ ਨੌਜਵਾਨਾਂ ’ਚ ਤਾਲਮੇਲ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਸਾਡੇ ਬੁਜ਼ਰਗ ਸਾਡਾ ਮਾਣ’ ਮੁਹਿੰਮ ਤਹਿਤ 26 ਫਰਵਰੀ ਨੂੰ ਤਾਜ ਪੈਲੇਸ ਕੋਟਕਪੂਰਾ ਰੋਡ ਫਰੀਦਕੋਟ ਵਿਖੇ ਲਗਾਏ ਜਾ ਰਹੇ ਵਿਸ਼ੇਸ਼ ਕੈਂਪ ਦੀਆਂ ਤਿਆਰੀਆਂ ਸੰਬੰਧੀ ਡਿਪਟੀ ਕਮਿਸ਼ਨਰ ਫਰਦੀਕੋਟ ਮੈਡਮ ਪੂਨਮਦੀਪ ਕੌਰ ਨੇ ਕਾਨਫਰੰਸ ਹਾਲ ’ਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।            ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ  ਬਜ਼ੁਰਗਾਂ ਦੀ ਸਿਹਤ ਨੂੰ ਕਾਇਮ ਰੱਖਣ ਲਈ ਉਨ੍ਹਾਂ ਦੀਆਂ ਵਡੇਰੀ ਉਮਰ ’ਚ ਹੋਣ ਵਾਲੀਆਂ ਸਮੱਸਿਆਵਾਂ, ਜਿਨ੍ਹਾਂ ’ਚ ਅੱਖਾਂ ਦਾ ਮੋਤੀਆ, ਜੋੜਾਂ ਦਾ ਦਰਦ ਤੇ ਹੋਰ ਸਰੀਰਕ ਬਿਮਾਰੀਆਂ ਤੋਂ ਇਲਾਵਾ […] - [ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿਹਤ ਸੁਸਾਇਟੀ ਦੇ ਕੰਮ ਦੀ ਕੀਤੀ ਸਮੀਖਿਆ](https://ajdiawaaj.com/deputy-commissioner-reviewed-the-work-of-district-health-society/): ਸੰਗਰੂਰ, 17 ਫਰਵਰੀ 2026 AJ DI Awaaj Punjab Desk :  ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਅੱਜ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਕੰਮ ਕਾਜ ਦੀ ਸਮੀਖਿਆ ਕਰਦਿਆਂ ਜ਼ਿਲ੍ਹੇ ਵਿੱਚ ਨਵੇਂ ਬਣੇ ਰਹੇ 16 ਆਮ ਆਦਮੀ ਕਲੀਨਿਕਾਂ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਸ੍ਰੀ ਰਾਹੁਲ ਚਾਬਾ ਨੇ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਨਵੇਂ ਬਣ ਰਹੇ ਆਮ ਆਦਮੀ ਕਲੀਨਿਕਾਂ ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਰੂਰੀ ਹੈ ਕਿ ਕੰਮ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ। ਡਿਪਟੀ […] - [ਪ੍ਰੀਗਾਬਾਲਿਨ 75 ਐਮ.ਜੀ ਤੋਂ ਉੱਪਰ ਕੈਪਸੂਲ ਤੇ ਗੋਲੀ ਤੇ ਮੁਕੰਮਲ ਪਾਬੰਦੀ](https://ajdiawaaj.com/complete-ban-on-pregabalin-capsules-and-tablets-above-75-mg-3/): ਫਰੀਦਕੋਟ 17 ਫਰਵਰੀ 2026 AJ DI Awaaj Punjab Desk :  75 ਐਮ.ਜੀ ਤੋਂ ਉਪਰ ਫਾਰਮੂਲੇਸ਼ਨ ਵਾਲੀ ਪ੍ਰੀਗਾਬਾਲਿਨ ਕੈਪਸੂਲ ਅਤੇ ਟੈਬਲੇਟ ਤੇ ਜਿਲ੍ਹੇ ਵਿੱਚ ਮੁਕੰਮਲ ਤੌਰ ਤੇ ਪਾਬੰਦੀ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਕੁਝ ਮਾੜੇ ਅਨਸਰਾਂ ਵੱਲੋਂ ਇਸ ਦਵਾਈ ਦਾ ਨਸ਼ੇ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਨ੍ਹਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨ ਹਿੱਤ ਇਹ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਲਗਾ ਕੇ ਇਸ ਦਵਾਈ […] - [ਅੱਜ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਸਮਾਂ, ਸੂਤਕ ਕਾਲ ਅਤੇ ਪ੍ਰਭਾਵ](https://ajdiawaaj.com/first-solar-eclipse-of-the-year-today-know-the-time-sutak-kala-and-effects/): India 17 Feb 2026 AJ DI Awaaj National Desk :  ਅੱਜ ਮੰਗਲਵਾਰ, 17 ਫਰਵਰੀ ਨੂੰ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗ ਰਿਹਾ ਹੈ। ਪੰਚਾਂਗ ਅਨੁਸਾਰ ਇਹ ਗੋਲਾਕਾਰ (ਐਨੁਲਰ) ਸੂਰਜ ਗ੍ਰਹਿਣ ਫਾਲਗੁਣ ਅਮਾਵਸਿਆ ਦੇ ਦਿਨ ਕੁੰਭ ਰਾਸ਼ੀ ਵਿੱਚ ਹੋਵੇਗਾ। ਇਸ ਦੌਰਾਨ ਚੰਦਰਮਾ ਸੂਰਜ ਨੂੰ ਪੂਰੀ ਤਰ੍ਹਾਂ ਨਹੀਂ ਢੱਕੇਗਾ, ਜਿਸ ਕਾਰਨ ਆਕਾਸ਼ ਵਿੱਚ ਅੱਗ ਦੇ ਛੱਲੇ ਵਰਗਾ ਦ੍ਰਿਸ਼ ਨਜ਼ਰ ਆਵੇਗਾ। ਇਹ ਗ੍ਰਹਿਣ ਚਾਰ ਘੰਟਿਆਂ ਤੋਂ ਵੱਧ ਸਮੇਂ ਤੱਕ ਰਹੇਗਾ। ਭਾਰਤੀ ਸਮੇਂ ਅਨੁਸਾਰ ਗ੍ਰਹਿਣ ਦੁਪਹਿਰ 3:26 ਵਜੇ ਸ਼ੁਰੂ ਹੋ ਕੇ ਸ਼ਾਮ 7:57 ਵਜੇ ਸਮਾਪਤ ਹੋਵੇਗਾ। ਸੂਤਕ ਕਾਲ ਦੀ ਜਾਣਕਾਰੀ ਧਾਰਮਿਕ ਮਾਨਤਾਵਾਂ ਅਨੁਸਾਰ ਸੂਤਕ ਕਾਲ ਗ੍ਰਹਿਣ ਸ਼ੁਰੂ ਹੋਣ ਤੋਂ ਲਗਭਗ 12 ਘੰਟੇ ਪਹਿਲਾਂ ਲੱਗ […] - [1:11 ਵਜੇ ਬੰਬ ਧਮਾਕੇ ਦੀ ਧਮਕੀ, ਸੀਐਮ ਦਾ ਨਾਮ ਲੈ ਕੇ ਫੋਰਟਿਸ ਹਸਪਤਾਲ ਨਿਸ਼ਾਨੇ ‘ਤੇ](https://ajdiawaaj.com/bomb-threat-at-111-am-fortis-hospital-targeted-with-cms-name/): ਮੋਹਾਲੀ 17 Feb 2026 AJ DI Awaaj Mohali Desk :  ਪੰਜਾਬ ਦੇ ਮੋਹਾਲੀ ਸਥਿਤ ਫੋਰਟਿਸ ਹਸਪਤਾਲ ਨੂੰ ਦੁਪਹਿਰ 1:11 ਵਜੇ ਇਕ ਧਮਕੀਭਰੀ ਈਮੇਲ ਮਿਲਣ ਨਾਲ ਹੜਕੰਪ ਮਚ ਗਿਆ। ਈਮੇਲ ਵਿੱਚ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਗੱਲ ਕਹੀ ਗਈ ਸੀ ਅਤੇ ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਜ਼ਿਕਰ ਕੀਤਾ ਗਿਆ। ਧਮਕੀ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਹਸਪਤਾਲ ਅਤੇ ਆਸ-ਪਾਸ ਦੇ ਇਲਾਕੇ ਨੂੰ ਘੇਰ ਲਿਆ। ਜਾਣਕਾਰੀ ਅਨੁਸਾਰ, ਇਹ ਈਮੇਲ ਉਸੇ ਆਈਪੀ ਐਡਰੈੱਸ ਤੋਂ ਭੇਜੀ ਗਈ ਦੱਸੀ ਜਾ ਰਹੀ ਹੈ, ਜਿਥੋਂ ਪਹਿਲਾਂ ਵੀ ਸਕੂਲਾਂ ਅਤੇ ਹੋਰ ਸੰਸਥਾਵਾਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ। […] - [ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਬਾਜ਼ਾਰ ਵਿੱਚ ਉਥਲ-ਪੁਥਲ](https://ajdiawaaj.com/sharp-fall-in-gold-and-silver-prices-turmoil-in-the-market/): India 17 Feb 2026 AJ DI Awaaj National Desk :  ਘਰੇਲੂ ਅਤੇ ਵਿਦੇਸ਼ੀ ਸੰਕੇਤਾਂ ਦੇ ਪ੍ਰਭਾਵ ਹੇਠ ਕੀਮਤੀ ਧਾਤਾਂ ਦੇ ਬਾਜ਼ਾਰ ਵਿੱਚ ਤਿੱਖਾ ਉਤਾਰ-ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ। ਮਜ਼ਬੂਤ ਅਮਰੀਕੀ ਡਾਲਰ, ਵਿਆਜ ਦਰਾਂ ਵਿੱਚ ਤਬਦੀਲੀ ਦੀਆਂ ਉਮੀਦਾਂ ਅਤੇ ਮੰਗ-ਸਪਲਾਈ ਦੇ ਸੰਤੁਲਨ ਨੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਤੇ ਦਬਾਅ ਬਣਾਇਆ ਹੈ। Multi Commodity Exchange (MCX) ‘ਤੇ ਅੱਜ ਸੋਨੇ ਦੀ ਕੀਮਤ ਵਿੱਚ ਕਰੀਬ 1,000 ਰੁਪਏ ਦੀ ਕਮੀ ਆਈ ਅਤੇ ਭਾਅ 1,53,753 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਏ। ਇਸੇ ਤਰ੍ਹਾਂ, 17 ਫਰਵਰੀ ਨੂੰ ਚਾਂਦੀ ਦੀ ਕੀਮਤ 4,000 ਰੁਪਏ ਘਟ ਕੇ 2,35,773 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਹਾਲੀਆ ਦਿਨਾਂ ਵਿੱਚ ਚਾਂਦੀ ਲਗਭਗ […] - [ਮੋਹਾਲੀ ਦੇ ਸਕੂਲਾਂ ਨੂੰ ਬੰਬ ਧਮਾਕੇ ਦੀ ਈਮੇਲ ਰਾਹੀਂ ਧਮਕੀ, ਸਕੂਲ ਖਾਲੀ ਕਰਵਾਏ](https://ajdiawaaj.com/mohali-schools-threatened-with-bomb-blast-via-email-schools-evacuated/): ਮੋਹਾਲੀ 17 Feb 2026 AJ DI Awaaj Punjab Desk :  ਪੰਜਾਬ ਦੇ ਮੋਹਾਲੀ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਇਕ ਹੋਰ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ। ਇਹ ਧਮਕੀ ਸਵੇਰੇ ਕਰੀਬ 8:30 ਵਜੇ ਇੱਕ ਈਮੇਲ ਰਾਹੀਂ ਭੇਜੀ ਗਈ, ਜਿਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਸਕੂਲ ਖਾਲੀ ਕਰਵਾ ਲਏ ਗਏ। ਧਮਕੀ ਭਰੀ ਈਮੇਲ ਵਿੱਚ ਫੋਰਟਿਸ ਹਸਪਤਾਲ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾਖਲ ਹਨ। ਇਸ ਕਾਰਨ ਸੁਰੱਖਿਆ ਏਜੰਸੀਆਂ ਵੱਲੋਂ ਹਸਪਤਾਲ ਇਲਾਕੇ ਵਿੱਚ ਵੀ ਚੌਕਸੀ ਵਧਾ ਦਿੱਤੀ ਗਈ ਹੈ। ਰਿਪੋਰਟਾਂ ਅਨੁਸਾਰ, […] - [‘ਸਾਡੇ ਬਜ਼ੁਰਗ, ਸਾਡਾ ਮਾਣ’ ਤਹਿਤ ਮੋਰਿੰਡਾ ਵਿੱਚ ਅੱਜ ਮੈਡੀਕਲ ਚੈੱਕਅਪ ਕੈਂਪ](https://ajdiawaaj.com/medical-check-up-camp-in-morinda-today-under-the-banner-of-our-elders-our-pride/): ਮੋਰਿੰਡਾ, 16 ਫਰਵਰੀ 2026 AJ DI Awaaj Punjab Desk : ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਅੰਮ੍ਰਿਤਾ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ‘ਸਾਡੇ ਬਜੁਰਗ, ਸਾਡਾ ਮਾਣ’ ਮੁਹਿੰਮ ਤਹਿਤ ਅੱਜ 17 ਫਰਵਰੀ ਦਿਨ ਮੰਗਲਵਾਰ ਨੂੰ ਸਿਵਲ ਹਸਪਤਾਲ ਮੋਰਿੰਡਾ ਵਿਖੇ ਬਜੁਰਗਾਂ ਦੀ ਸਿਹਤ ਸਬੰਧੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਮਾਹਰ ਡਾਕਟਰਾਂ ਦੀ ਟੀਮਾਂ ਵੱਲੋਂ ਓਪੀਡੀ, ਡਿਮੇਂਸ਼ੀਆ ਸਕ੍ਰੀਨਿੰਗ, ਐਨਸੀਡੀ ਸਕ੍ਰੀਨਿੰਗ, ਕੈਂਸਰ ਸਕ੍ਰੀਨਿੰਗ, ਆਰਥੋਪੀਡਿਕ ਚੈਕ-ਅੱਪ, ਅੱਖਾਂ ਦੀ ਜਾਂਚ, ਫਿਜ਼ੀਓਥੈਰੇਪੀ ਅਤੇ ਮਨੋਰੋਗ/ਕਲੀਨਿਕਲ ਮਨੋਵਿਗਿਆਨਕ ਮੁਲਾਂਕਣ ਸਬੰਧੀ ਚੈੱਕਅਪ ਕੀਤਾ ਜਾਵੇਗਾ। ਸ਼੍ਰੀਮਤੀ ਅੰਮ੍ਰਿਤਾ ਬਾਲਾ ਨੇ […] - [ਕੈਬਨਿਟ ਮੰਤਰੀ ਈ.ਟੀ.ਓ ਵੱਡਾ ਜੱਥਾ ਲੈ ਕੇ ਮੋਗੇ ਰੈਲੀ ਲਈ ਹੋਏ ਰਵਾਨਾ](https://ajdiawaaj.com/cabinet-minister-eto-leaves-for-moga-rally-with-large-contingent/): ਅੰਮ੍ਰਿਤਸਰ 16 ਫਰਵਰੀ 2026 AJ DI Awaaj Punjab Desk :  ਯੁੱਧ ਨਸ਼ਿਆਂ ਵਿਰੁੱਧ  ਰੈਲੀ ਅੱਜ ਮੌਕੇ ਮੋਗਾ ਵਿਖੇ ਹੋ  ਰਹੀ ਹੈ ਜਿਸ ਵਿੱਚ ਸ਼ਾਮਲ ਹੋਣ ਲਈ ਅੱਜ ਹਲਕਾ ਜੰਡਿਆਲਾ ਗੁਰੂ ਤੋਂ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਦੀ ਯੋਗ ਅਗਵਾਈ ਹੇਠ ਆਮ ਆਦਮੀ ਪਾਰਟੀ ਵਰਕਰਾਂ ਦਾ ਭਾਰੀ ਇਕੱਠ ਅੱਜ ਰਵਾਨਾ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਛੇੜੀ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ 2.0” ਦੇ ਤਹਿਤ ਲੋਕ ਨਿਰਮਾਣ ਮੰਤਰੀ ਪੰਜਾਬ ਅਤੇ ਹਲਕਾ ਜੰਡਿਆਲਾ ਗੁਰੂ ਵਿਧਾਇਕ ਸ. ਹਰਭਜਨ ਸਿੰਘ ਈਟੀਓ ਦੀ ਯੋਗ ਅਤੇ ਦੂਰਦਰਸ਼ੀ ਅਗਵਾਈ ਹੇਠ ਮੋਗਾ ਵਿਖੇ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮਹੱਤਵਪੂਰਨ ਰੈਲੀ ਵਿੱਚ ਸ਼ਾਮਿਲ […] - [ਮਹਿਲਾ ਦਿਵਸ ਤਹਿਤ ਮਹਿਲਾਵਾਂ ਨੂੰ ਕੀਤਾ ਜਾਵੇਗਾ ਸਨਮਾਨਿਤ](https://ajdiawaaj.com/women-will-be-honored-on-womens-day/): ਸ੍ਰੀ ਮੁਕਤਸਰ ਸਾਹਿਬ, 16 ਫਰਵਰੀ 2026 AJ DI Awaaj  Punjab Desk :  ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ  ਮਿਤੀ 08 ਮਾਰਚ 2026 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਮੁੱਖ ਰੱਖਦੇ ਹੋਏ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ। ਇਸ ਸਬੰਧੀ ਸੁਰਿੰਦਰ ਸਿੰਘ ਢਿੱਲੋਂ,ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਮੁਕਤਸਰ ਸਾਹਿਬ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਸਾਲ ਪੰਜਾਬ ਸਰਕਾਰ ਵੱਲੋਂ ਮਹਿਲਾ ਸ਼ਸ਼ਕਤੀਕਰਨ ਨੂੰ ਮੁੱਖ ਰੱਖਦੇ ਹੋਏ ਅਤੇ ਮਹਿਲਾਵਾਂ ਨੂੰ ਉਤਸ਼ਾਹਿਤ ਕਰਨ ਲਈ ਆਜੀਵਿਕਾ ਮਿਸ਼ਨ ਅਧੀਨ ਬਣੇ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਜਿਨ੍ਹਾਂ ਵੱਲੋਂ ਸਕੀਮ ਨਾਲ ਜੁੜ ਕੇ ਆਪਣੀ ਮਿਹਨਤ ਨਾਲ ਅਤੇ ਵਿਭਾਗ ਦੇ ਸਹਿਯੋਗ ਨਾਲ ਆਪਣੀ ਆਜੀਵਿਕਾ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਜੋ ਸਮੂਹ […] - [ਰੋਜ਼ਾਨਾ 21 ਕੈਂਪਾਂ ਰਾਹੀਂ ਬਣਾਏ ਜਾ ਰਹੇ ਹਨ ਸਿਹਤ ਕਾਰਡ](https://ajdiawaaj.com/health-cards-are-being-prepared-through-21-camps-daily/): ਬਰਨਾਲਾ, 16 ਫਰਵਰੀ 2026 AJ DI Awaaj Punjab Desk :   ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜ਼ਿਲ੍ਹਾ ਬਰਨਾਲਾ ਦਾ ਅਚਨਚੇਤੀ ਦੌਰਾ ਕਰਕੇ “ਮੁੱਖ ਮੰਤਰੀ ਸਿਹਤ ਯੋਜਨਾ” ਤਹਿਤ ਚੱਲ ਰਹੀ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਰੋਜ਼ਾਨਾ 21 ਥਾਵਾਂ ‘ਤੇ ਕੈਂਪ ਲਗਾ ਕੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ, ਜਿਸ ਨੂੰ ਹੋਰ ਤੇਜ਼ ਕੀਤਾ ਜਾਵੇ। ਓਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਕੋਈ ਵੀ ਪਰਿਵਾਰ ਇਸ ਯੋਜਨਾ ਦੇ ਲਾਭ ਤੋਂ ਵਾਂਝਾ ਨਾ ਰਹੇ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮਹਿਲ ਕਲਾਂ ਅਤੇ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਸ. ਕੁਲਵੰਤ ਸਿੰਘ ਪੰਡੋਰੀ ਅਤੇ […] - [ਨੇਚਰ ਫੈਸਟ ਦੇ ਤੀਸਰੇ ਦਿਨ ਪ੍ਰਭ ਗਿੱਲ ਦੀ ਆਵਾਜ ਦਾ ਜਾਦੂ](https://ajdiawaaj.com/the-magic-of-prabh-gills-voice-on-the-third-day-of-nature-fest/): ਹੁਸ਼ਿਆਰਪੁਰ, 16 ਫਰਵਰੀ 2026 AJ DI Awaaj Punjab Desk :    ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ‘ਨੇਚਰ ਫੈਸਟ-2026’ ਪੰਜਾਬ ਸਖੀ ਸ਼ਕਤੀ ਮੇਲੇ ਦੇ ਤੀਸਰੇ ਦਿਨ ਐਤਵਾਰ ਨੂੰ ਲਾਜਵੰਤੀ ਸਟੇਡੀਅਮ ਵਿਖੇ ਸਿੰਗਰ ਨਾਈਟ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਪ੍ਰਭ ਗਿੱਲ ਨੇ ਆਪਣੀ ਸੁਰੀਲੀ ਆਵਾਜ਼ ਅਤੇ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੋਹਿਤ ਕਰ ਲਿਆ। ਉਨ੍ਹਾਂ ਦੇ ਮੰਚ ‘ਤੇ ਆਉਂਦੇ ਹੀ ਪੂਰਾ ਸਟੇਡੀਅਮ ਤਾੜੀਆਂ ਅਤੇ ਉਤਸ਼ਾਹ ਨਾਲ ਗੂੰਜ ਉੱਠਿਆ। ਪ੍ਰਭ ਗਿੱਲ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ, ਜਿਨ੍ਹਾਂ ਵਿੱਚ ‘ਪਿਆਰ ਤੇਰੇ ਦਾ ਅਸਰ ਹੈ,’ “ਗੱਲ ਗੱਲ ਤੇ ਗੁੱਸੇ ਹੋ ਕੇ ਬਹਿ ਜਾਣਾ,” “ਤੇਰੀਆਂ ਦੀਦਾਂ,” “ਵਾਹ ਸੱਜਣ ਜੀ ਥੋਡੀਆ ਕਿਆ ਨੇ ਬਾਤਾ,” “ਤੂ ਰੋਏਂਗਾ,” […] - [ਹਰਜੋਤ ਬੈਂਸ ਵੱਲੋਂ ਕੀਤੇ ਵਾਅਦੇ ਪੂਰੇ, ਹਲਕਾ ਵਾਸੀਆਂ ਵਿੱਚ ਖੁਸ਼ੀ](https://ajdiawaaj.com/promises-made-by-harjot-bains-fulfilled-constituency-residents-are-happy/): ਨੰਗਲ 16 ਫਰਵਰੀ 2026 AJ DI Awaaj Punjab Desk : ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਹਲਕੇ ਵਿੱਚ ਕੀਤੇ ਗਏ ਵਿਕਾਸੀ ਵਾਅਦਿਆਂ ਨੂੰ ਅਮਲੀ ਰੂਪ ਦੇਣ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕਰੀਬ 52 ਕਰੋੜ ਰੁਪਏ ਦੀ ਲਾਗਤ ਨਾਲ ਹੜ੍ਹ ਰਾਹਤ ਕਾਰਜ ਸ਼ੁਰੂ ਹੋਣ ਨਾਲ ਦਰਿਆਈ ਕੰਢਿਆਂ ’ਤੇ ਵਸਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸਾਲਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਪਿੰਡਾਂ ਲਈ ਇਹ ਯੋਜਨਾਵਾਂ ਜੀਵਨ ਅਤੇ ਜਾਇਦਾਦ ਦੀ ਸੁਰੱਖਿਆ ਵੱਲ ਇਕ ਵੱਡਾ ਕਦਮ ਹਨ। ਇਸ ਨਾਲ ਖੇਤੀਬਾੜੀ […] - [ਹੋਲਾ ਮਹੱਲਾ ਮੌਕੇ 1 ਤੇ 2 ਮਾਰਚ ਨੂੰ ਹੋਣਗੇ ਦਸਤਾਰ ਬੰਦੀ ਮੁਕਾਬਲੇ](https://ajdiawaaj.com/turban-tying-competitions-to-be-held-on-march-1-and-2-on-the-occasion-of-hola-mohalla/): ਸ੍ਰੀ ਅਨੰਦਪੁਰ ਸਾਹਿਬ 16 ਫਰਵਰੀ 2026 AJ DI Awaaj Punjab Desk  : ਚੰਦਰ ਜਯੋਤੀ ਸਿੰਘ ਆਈਏਐਸ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਇਤਿਹਾਸਕ ਤਿਉਹਾਰ ਹੋਲਾ ਮਹੱਲਾ 2026 ਮੌਕੇ ’ਤੇ ਧਾਰਮਿਕ ਤੇ ਸੱਭਿਆਚਾਰਕ ਰਿਵਾਇਤਾਂ ਨੂੰ ਉਤਸ਼ਾਹਿਤ ਕਰਨ ਲਈ ਦਸਤਾਰਬੰਦੀ (ਦਸਤਾਰ ਸਜਾਉਣ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ 1 ਅਤੇ 2 ਮਾਰਚ 2026 ਨੂੰ ਚਰਨਗੰਗਾ ਸਟੇਡੀਅਮ ਵਿਖੇ ਆਯੋਜਿਤ ਕੀਤੇ ਜਾਣਗੇ। ਚੰਦਰ ਜਯੋਤੀ ਸਿੰਘ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਦਸਤਾਰਬੰਦੀ ਮੁਕਾਬਲੇ ਚਾਰ ਵਰਗਾਂ ਵਿੱਚ ਕਰਵਾਏ ਜਾਣਗੇ। ਪਹਿਲਾ ਵਰਗ ਲੜਕੇ ਉਮਰ 14 ਸਾਲ ਤੋਂ ਘੱਟ ਲਈ 1 ਮਾਰਚ ਨੂੰ ਸਵੇਰੇ 9 ਤੋਂ 11 ਵਜੇ ਤੱਕ […] - [ਟਰੇਡਰ ਕਮਿਸ਼ਨ ਦੀ ਮੀਟਿੰਗ ਦੀ ਤਿਆਰੀਆਂ ਦਾ ਜਾਇਜ਼ਾ](https://ajdiawaaj.com/review-of-preparations-for-traders-commission-meeting/): ਫ਼ਰੀਦਕੋਟ, 16 ਫਰਵਰੀ 2026 AJ DI Awaaj Punjab Desk :   ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਲਕੇ ਪੁਰਾਣੀ ਦਾਣਾ ਮੰਡੀ ਫ਼ਰੀਦਕੋਟ ਵਿਖੇ ਹੋਣ ਵਾਲੀ ਜਿਲ੍ਹਾ ਟਰੇਡਰ ਕਮਿਸ਼ਨ ਦੀ ਮੀਟਿੰਗ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜਿਲ੍ਹਾ ਟਰੇਡਰ ਕਮੇਟੀ ਦੀ ਮੀਟਿੰਗ ਸਹਾਇਕ ਕਮਿਸ਼ਨਰ (ਜ) ਸ. ਗੁਰਕਿਰਨਦੀਪ ਸਿੰਘ ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਕਪਤਾਨ ਪੁਲਿਸ (ਹੈਡਕੁਆਰਟਰ) ਫ਼ਰੀਦਕੋਟ, ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਕਿਰਤ ਤੇ ਸੁਲਾਹ ਅਫ਼ਸਰ, ਕਾਰਜਸਾਧਕ ਅਫ਼ਸਰ ਨਗਰ ਕੌਂਸਲ ਅਤੇ ਸਹਾਇਕ ਕਮਿਸ਼ਨਰ ਰਾਜ ਕਰ ਫ਼ਰੀਦਕੋਟ ਸਮੇਤ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਰਹੇ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਜ) ਫ਼ਰੀਦਕੋਟ ਸ. ਗੁਰਕਿਰਨਦੀਪ […] - [ਪੰਜਾਬ ਵਿੱਚ 154 ਪੰਚਾਇਤ ਸੰਮਤੀਆਂ ਲਈ ਰਾਖਵੇਂਕਰਨ ਜਾਰੀ](https://ajdiawaaj.com/reservation-issued-for-154-panchayat-samiti-in-punjab/): ਪੰਜਾਬ 16 Feb 2026 AJ DI Awaaj Punjab Desk :  ਪੇਂਡੂ ਸਿਆਸਤ ਨਾਲ ਜੁੜਿਆ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ 154 ਪੰਚਾਇਤ ਸੰਮਤੀਆਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਪਦਾਂ ਲਈ ਰਾਖਵੇਂਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਾਰੀ ਨੋਟੀਫਿਕੇਸ਼ਨ ਅਨੁਸਾਰ 154 ਵਿੱਚੋਂ 57 ਸੰਮਤੀਆਂ ਦੇ ਚੇਅਰਮੈਨ ਪਦ ਅਨੁਸੂਚਿਤ ਜਾਤੀ ਵਰਗ ਲਈ ਰਾਖਵੇਂ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 22 ਪਦ ਖਾਸ ਤੌਰ ‘ਤੇ ਅਨੁਸੂਚਿਤ ਜਾਤੀ ਮਹਿਲਾਵਾਂ ਲਈ ਰਾਖਵੇਂ ਹਨ, ਜਿਸ ਨਾਲ ਸਮਾਜਿਕ ਨੁਮਾਇੰਦਗੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਤੋਂ ਇਲਾਵਾ 50 ਸੰਮਤੀਆਂ ਦੀ ਚੇਅਰਮੈਨੀ ਮਹਿਲਾਵਾਂ ਲਈ ਰਾਖਵੇਂ ਕੀਤੀ ਗਈ ਹੈ। ਕੁੱਲ ਮਿਲਾ ਕੇ 72 ਪੰਚਾਇਤ ਸੰਮਤੀਆਂ ਦੇ […] - [ਸ੍ਰੀ ਦਰਬਾਰ ਸਾਹਿਬ ਨਾਲ ਜੁੜੀ AI ਵੀਡੀਓ ‘ਤੇ ਵਿਵਾਦ](https://ajdiawaaj.com/controversy-over-ai-video-related-to-sri-darbar-sahib/): Amritsar 16 Feb 2026 AJ DI Awaaj Punjab Desk :  Sri Darbar Sahib ਦੀ ਪਵਿੱਤਰ ਪਰਿਕਰਮਾ ਨਾਲ ਸੰਬੰਧਿਤ ਇੱਕ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਤਿਆਰ ਕੀਤੀ ਗਈ ਵੀਡੀਓ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਵੀਡੀਓ ਵਿੱਚ ਇੱਕ ਨੌਜਵਾਨ ਨੂੰ ਪਰਿਕਰਮਾ ਵਿੱਚ ਜੁੱਤੀਆਂ ਪਹਿਨ ਕੇ ਖੜ੍ਹਿਆ ਅਤੇ ਬਾਅਦ ਵਿੱਚ ਕਾਰ ਰਾਹੀਂ ਪਰਿਸਰ ਤੋਂ ਬਾਹਰ ਜਾਂਦਾ ਦਿਖਾਇਆ ਗਿਆ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ Shiromani Gurdwara Parbandhak Committee (SGPC) ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। SGPC ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸਮੱਗਰੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਸ਼ਿਕਾਇਤ ਦੇ ਆਧਾਰ […] - [ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਮੀਂਹ ਦਾ ਅਲਰਟ](https://ajdiawaaj.com/rain-alert-in-north-india-including-punjab/): India 16 Feb 2026 AJ DI Awaaj National Desk :  ਉੱਤਰੀ ਭਾਰਤ ਦੇ ਮੌਸਮ ਵਿੱਚ ਅੱਜ ਰਾਤ ਤੋਂ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਹੈ। Punjab ਸਮੇਤ ਕਈ ਸੂਬਿਆਂ ਵਿੱਚ ਮੀਂਹ ਅਤੇ ਗਰਜ-ਤੂਫ਼ਾਨ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ 17 ਅਤੇ 18 ਫਰਵਰੀ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਮੱਧ ਪ੍ਰਦੇਸ਼ ਵਿੱਚ 18 ਅਤੇ 19 ਫਰਵਰੀ ਨੂੰ ਹਲਕੀ ਬਾਰਿਸ਼ ਅਤੇ ਗਰਜ-ਤੂਫ਼ਾਨ ਦੇ ਆਸਾਰ ਹਨ। India Meteorological Department (IMD) ਅਨੁਸਾਰ ਪੱਛਮੀ ਗੜਬੜੀ ਦੇ ਪ੍ਰਭਾਵ ਨਾਲ […] - [ਪਿੰਡ ਵਾਂਦਰ ਜਟਾਣਾ ਵਿਖੇ 14ਵੇਂ ਵਾਲੀਬਾਲ ਸਮੈਸ਼ਿੰਗ ਟੂਰਨਾਮੈਂਟ](https://ajdiawaaj.com/14th-volleyball-smashing-tournament-at-village-wander-jatana/): ਕੋਟਕਪੂਰਾ 16 ਫਰਵਰੀ 2026 AJ DI Awaaj Punjab  Desk : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਬੀਤੀ ਸ਼ਾਮ ਪਿੰਡ ਵਾਂਦਰ ਜਟਾਣਾ ਵਿਖੇ ਕਰਵਾਏ ਗਏ 14ਵੇਂ ਵਾਲੀਬਾਲ ਸਮੈਸ਼ਿੰਗ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਖੇਡਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਨੌਜਵਾਨੀ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਦੀਆਂ ਹਨ ਅਤੇ ਤੰਦਰੁਸਤ, ਸਿਹਤਮੰਦ ਤੇ ਅਨੁਸ਼ਾਸ਼ਿਤ ਸਮਾਜ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ […] - [ਨਬਾਰਡ ਅਧੀਨ ਜਲ ਸਪਲਾਈ ਸਕੀਮਾਂ ਦੇ ਨੀਂਹ ਪੱਥਰ ਤੇ ਉਦਘਾਟਨ](https://ajdiawaaj.com/foundation-stone-laying-and-inauguration-of-water-supply-schemes-under-nabard/): ਫ਼ਰੀਦਕੋਟ, 16 ਫਰਵਰੀ 2026 AJ DI Awaaj Punjab Desk :   ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੱਲ੍ਹ ਹਲਕਾ ਕੋਟਕਪੂਰਾ ਦੇ ਪਿੰਡਾਂ ਵਿੱਚ ਪਾਣੀ ਸਪਲਾਈ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਨਬਾਰਡ ਅਧੀਨ ਮਨਜ਼ੂਰ ਕੀਤੀਆਂ ਗਈਆਂ ਦੋ ਮਹੱਤਵਪੂਰਨ ਜਲ ਸਪਲਾਈ ਸਕੀਮਾਂ ਦੇ ਨੀਂਹ ਪੱਥਰ ਰੱਖਣਗੇ ਇਸ ਦੌਰਾਨ ਸਪੀਕਰ ਸ. ਸੰਧਵਾਂ ਵੱਲੋਂ ਪਿੰਡ ਟਹਿਣਾ ਵਿਖੇ ਨਬਾਰਡ–30 ਅਧੀਨ 82.79 ਲੱਖ ਰੁਪਏ ਦੀ ਪ੍ਰਵਾਨਤ ਲਾਗਤ ਨਾਲ ਜਲ ਸਪਲਾਈ ਸਕੀਮ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ ਨਾਲ ਸੰਬੰਧਿਤ ਪਿੰਡ ਦੇ ਵਾਸੀਆਂ ਨੂੰ ਸਾਫ਼ ਤੇ ਸੁੱਧ ਪੀਣ ਯੋਗ ਪਾਣੀ ਉਪਲਬਧ ਕਰਵਾਉਣ ਵਿੱਚ ਵੱਡੀ ਮਦਦ ਮਿਲੇਗੀ। ਇਸ ਤੋਂ ਇਲਾਵਾ ਪਿੰਡ ਪੱਕਾ ਵਿਖੇ ਨਬਾਰਡ–29 ਅਧੀਨ 242.25 […] - [ਆਂਗਣਵਾੜੀ ਕੇਂਦਰਾਂ ਵਿੱਚ ਮੁੱਢਲੀ ਸਿੱਖਿਆ ਤੇ ਦੇਖਭਾਲ ਦਿਵਸ ਮਨਾਇਆ](https://ajdiawaaj.com/primary-education-and-care-day-celebrated-in-anganwadi-centers/): ਮਾਲੇਰਕੋਟਲਾ, 16 ਫਰਵਰੀ 2026 AJ DI Awaaj Punjab Desk :  ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮਾਲੇਰਕੋਟਲਾ ਦੇ ਸਮੂਹ 545 ਆਂਗਣਵਾੜੀ ਕੇਂਦਰਾਂ ਵਿੱਚ ਮੁੱਢਲੀ ਸਿੱਖਿਆ ਅਤੇ ਦੇਖਭਾਲ (ECCE) ਦਿਵਸ ਮਨਾਇਆ ਗਿਆ। ਇਸ ਦਿਵਸ ਦਾ ਉਦੇਸ਼ 0–6 ਸਾਲ ਦੇ ਬੱਚਿਆਂ ਦੇ ਸਰਵਾਂਗੀਣ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਮਾਪਿਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।                     ਇਸ ਮੌਕੇ ਆਂਗਣਵਾੜੀ ਵਰਕਰਾਂ ਵੱਲੋਂ ਮਾਪਿਆਂ ਨੂੰ ਬੱਚਿਆਂ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਛੋਟੀ ਉਮਰ ਵਿੱਚ ਸਹੀ ਪੋਸ਼ਣ, ਨਿਯਮਿਤ ਸਰੀਰਕ ਗਤੀਵਿਧੀਆਂ ਅਤੇ ਖੇਡ-ਆਧਾਰਿਤ ਸਿੱਖਿਆ ਬੱਚਿਆਂ ਦੇ ਸਿਹਤਮੰਦ ਵਿਕਾਸ ਲਈ ਅਤਿ […] - [ਮੋਗਾ ਵਿੱਚ ਸੜਕ ਹਾਦਸਾ: ਬੱਸ ਵੱਲੋਂ ਪੁਲਿਸ ਦੀਆਂ 3 ਗੱਡੀਆਂ ਨੂੰ ਟੱਕਰ](https://ajdiawaaj.com/road-accident-in-moga-bus-hits-3-police-vehicles/): Moga 16 Feb 2026 AJ DI Awaaj Punjab Desk :  ਜ਼ਿਲ੍ਹੇ ਦੇ ਅਜੀਤਵਾਲ ਮੰਡੀ ਨੇੜੇ ਅੱਜ ਇੱਕ ਗੰਭੀਰ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਜੈਪੁਰ ਤੋਂ ਲੁਧਿਆਣਾ ਜਾ ਰਹੀ ਇੱਕ ਪ੍ਰਾਈਵੇਟ ਬੱਸ ਨੇ ਪੁਲਿਸ ਕਰਮਚਾਰੀਆਂ ਦੀਆਂ ਤਿੰਨ ਗੱਡੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 5 ਤੋਂ 6 ਕਰਮਚਾਰੀ ਜ਼ਖਮੀ ਹੋ ਗਏ। ਹਾਦਸਾ ਉਸ ਸਮੇਂ ਹੋਇਆ ਜਦੋਂ ਪੁਲਿਸ ਕਰਮਚਾਰੀ ਨਿੱਜੀ ਵਾਹਨਾਂ ਵਿੱਚ ਯਾਤਰਾ ਕਰ ਰਹੇ ਸਨ। ਟੱਕਰ ਕਾਫ਼ੀ ਤੇਜ਼ ਹੋਣ ਕਾਰਨ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਕਰਮਚਾਰੀਆਂ ਨੂੰ ਸੱਟਾਂ ਲੱਗੀਆਂ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦੇ ਹੋਏ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਡਾਕਟਰਾਂ ਮੁਤਾਬਕ ਸਾਰੇ ਜ਼ਖਮੀ […] - [ਡਿਊਟੀ ਵਿੱਚ ਲਾਪਰਵਾਹੀ: ਪੱਛਮੀ ਬੰਗਾਲ ਵਿੱਚ 7 ਅਧਿਕਾਰੀ ਸਸਪੈਂਡ](https://ajdiawaaj.com/negligence-in-duty-7-officers-suspended-in-west-bengal/):  ਪੱਛਮੀ ਬੰਗਾਲ 16 Feb 2026 AJ DI Awaaj National Desk :  ਪੱਛਮੀ ਬੰਗਾਲ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਪ੍ਰਕਿਰਿਆ ਨੂੰ ਲੈ ਕੇ ਸਖ਼ਤੀ ਵਧਾ ਦਿੱਤੀ ਗਈ ਹੈ। Election Commission of India ਨੇ ਡਿਊਟੀ ਵਿੱਚ ਲਾਪਰਵਾਹੀ ਅਤੇ ਸ਼ਕਤੀਆਂ ਦੇ ਦੁਰਵਰਤੋਂ ਦੇ ਦੋਸ਼ਾਂ ਹੇਠ ਸੂਬੇ ਦੇ ਸੱਤ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਵੋਟਰ ਸੂਚੀਆਂ ਦੀ Special Intensive Revision (SIR) ਪ੍ਰਕਿਰਿਆ ਨਾਲ ਸੰਬੰਧਿਤ ਹੈ। ਕਮਿਸ਼ਨ ਮੁਤਾਬਕ, ਸੰਬੰਧਿਤ ਅਧਿਕਾਰੀਆਂ ਵੱਲੋਂ ਗੰਭੀਰ ਦੁਰਵਿਵਹਾਰ ਅਤੇ ਫਰਜ਼ਾਂ ਦੀ ਅਣਦੇਖੀ ਕੀਤੀ ਗਈ। ਇਹ ਕਦਮ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 13CC ਅਧੀਨ ਚੋਣ ਕਮਿਸ਼ਨ ਨੂੰ ਪ੍ਰਾਪਤ ਅਧਿਕਾਰਾਂ ਦੇ […] - [ਇੱਕਮੁਸ਼ਤ ਨਿਵੇਸ਼ ਨਾਲ ਮਹੀਨਾ ₹20,000 ਕਮਾਉਣ ਦਾ ਮੌਕਾ: ਡਾਕਘਰ SCSS ਸਕੀਮ](https://ajdiawaaj.com/opportunity-to-earn-%e2%82%b920000-per-month-with-a-lump-sum-investment-post-office-scss-scheme/): India 16 Feb 2026 AJ DI Awaaj National Desk :  ਬੁਢਾਪੇ ਵਿੱਚ ਨਿਯਮਤ ਅਤੇ ਸੁਰੱਖਿਅਤ ਆਮਦਨ ਦੀ ਯੋਜਨਾ ਬਣਾਉਣ ਵਾਲਿਆਂ ਲਈ ਡਾਕਘਰ ਦੀ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) ਇੱਕ ਭਰੋਸੇਯੋਗ ਵਿਕਲਪ ਵਜੋਂ ਸਾਹਮਣੇ ਆਉਂਦੀ ਹੈ। ਇਹ ਸਰਕਾਰੀ ਯੋਜਨਾ ਨਿਵੇਸ਼ ਦੀ ਪੂਰੀ ਸੁਰੱਖਿਆ ਦੇ ਨਾਲ ਆਕਰਸ਼ਕ ਵਿਆਜ ਦਰ ਪ੍ਰਦਾਨ ਕਰਦੀ ਹੈ, ਜਿਸ ਕਰਕੇ ਰਿਟਾਇਰਮੈਂਟ ਤੋਂ ਬਾਅਦ ਵਿੱਤੀ ਸਥਿਰਤਾ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ। 8.2% ਵਿਆਜ ਦਰ ਨਾਲ ਸੁਰੱਖਿਅਤ ਨਿਵੇਸ਼ ਇਸ ਸਮੇਂ ਸਰਕਾਰ ਵੱਲੋਂ SCSS ‘ਤੇ 8.2% ਸਾਲਾਨਾ ਵਿਆਜ ਦਿੱਤਾ ਜਾ ਰਿਹਾ ਹੈ, ਜੋ ਕਈ ਬੈਂਕ ਫਿਕਸਡ ਡਿਪਾਜ਼ਿਟ ਨਾਲੋਂ ਵੱਧ ਹੈ। ਇਹ ਸਕੀਮ ਪੂਰੀ ਤਰ੍ਹਾਂ ਸਰਕਾਰੀ ਗਰੰਟੀਸ਼ੁਦਾ ਹੈ, ਇਸ ਲਈ ਨਿਵੇਸ਼ਕਾਂ […] - [17 ਫਰਵਰੀ ਨੂੰ ਗੁਰਦਾਸ ਮਾਨ ਸਟਾਰ ਟਾਈਟ ਤੇ ਫਿਲਮ ਬੰਬੂਘਾਟ-2 ਦੀ ਸਟਾਰਕਾਸਟ ਕਰੇਗੀ ਸ਼ਿਰਕਤ](https://ajdiawaaj.com/star-cast-of-gurdas-maan-star-tight-and-film-bambughat-2-will-attend-on-february-17/): ਹੁਸ਼ਿਆਰਪੁਰ, 15 ਫਰਵਰੀ 2026 Aj Di Awaaj Punjab Desk:   ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ 16 ਅਤੇ 17 ਫਰਵਰੀ ਦੇ ਪ੍ਰੋਗਰਾਮਾਂ ਦੇ ਪ੍ਰਬੰਧਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਹੁਣ ਸਮਾਗਮ ਲਈ ਸਿਰਫ਼ ਦੋ ਦਿਨ ਬਾਕੀ ਹਨ, ਇਸ ਲਈ ਸਾਰੇ ਵਿਭਾਗ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਨਿਭਾਉਣ ਅਤੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ।             ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 17 ਫਰਵਰੀ ਨੂੰ ਆਯੋਜਿਤ ਹੋਣ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਸਟਾਰ ਨਾਈਟ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੇ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ  ਇਸੇ ਦਿਨ ਪੰਜਾਬੀ ਫਿਲਮ ‘ਬੰਬੂਘਾਟ-2’ ਦੀ ਸਟਾਰਕਾਸਟ ਵੀ […] - [ਕਪਤਾਨ Suryakumar Yadav ਨਹੀਂ ਮਿਲਾਉਣਗੇ Salman Ali Agha ਨਾਲ ਹੱਥ](https://ajdiawaaj.com/captain-suryakumar-yadav-will-not-shake-hands-with-salman-ali-agha/): 15 ਫਰਵਰੀ 2026 ਅੱਜ ਦੀ ਆਵਾਜ਼ Sports Desk: ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਕੋਲੰਬੋ ਵਿੱਚ ਖੇਡੇ ਜਾਣ ਵਾਲੇ ਹਾਈ-ਵੋਲਟੇਜ ਮੁਕਾਬਲੇ ਤੋਂ ਪਹਿਲਾਂ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਟੀ-20 ਵਿਸ਼ਵ ਕੱਪ 2026 ਵਿੱਚ ਦੋਵੇਂ ਟੀਮਾਂ ਨੌਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ, ਜਿਸ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਦਰਮਿਆਨ ਸਭ ਦੀਆਂ ਨਜ਼ਰਾਂ ਟਾਸ ਦੌਰਾਨ ਕਪਤਾਨਾਂ ਦੇ ਹੈਂਡਸ਼ੇਕ ‘ਤੇ ਟਿਕੀਆਂ ਸਨ, ਪਰ ਹੁਣ ਸਾਫ਼ ਹੋ ਗਿਆ ਹੈ ਕਿ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨਾਲ ਹੱਥ ਨਹੀਂ ਮਿਲਾਉਣਗੇ। ਏਸ਼ੀਆ ਕੱਪ 2025 ਤੋਂ ਜਾਰੀ ‘ਨੋ-ਹੈਂਡਸ਼ੇਕ’ ਪ੍ਰੋਟੋਕੋਲ ਯਾਦ ਰਹੇ ਕਿ ਏਸ਼ੀਆ ਕੱਪ 2025 ਦੌਰਾਨ ਹੈਂਡਸ਼ੇਕ ਨੂੰ […] - [171 ਮਿਲੀਅਨ ਵਿਊਜ਼ ਪਾਰ, ਜਾਣੋ ਕਿਉਂ ਹਰ ਸ਼ਿਵ ਭਗਤ ਦੀ ਪਹਿਲੀ ਪਸੰਦ ਹੈ ਇਹ ਗੀਤ](https://ajdiawaaj.com/over-171-million-views-know-why-this-song-is-the-first-choice-of-every-shiva-devotee/): ਕਰੋੜਾਂ ਦਿਲਾਂ ਦੀ ਧੜਕਣ ਬਣਿਆ ਇਹ ਸ਼ਿਵ ਭਜਨ 15 ਫਰਵਰੀ 2026 ਅੱਜ ਦੀ ਆਵਾਜ਼ Bollywood Desk:  ਸ਼ਿਵ ਭਗਤੀ ਸੰਗੀਤ ਦੀ ਦੁਨੀਆ ਵਿੱਚ ਹੰਸਰਾਜ ਰਘੂਵੰਸ਼ੀ ਦਾ ਨਾਮ ਕਿਸੇ ਪਹਿਚਾਣ ਦਾ ਮੋਹਤਾਜ ਨਹੀਂ। ਉਨ੍ਹਾਂ ਵੱਲੋਂ ਗਾਏ ਗਏ ਸ਼ਿਵ ਭਜਨ ਹਰ ਸ਼ਿਵ ਭਗਤ ਦੇ ਦਿਲ ਨੂੰ ਛੂਹ ਜਾਂਦੇ ਹਨ, ਪਰ ਉਨ੍ਹਾਂ ਦਾ ਇੱਕ ਭਜਨ ਐਸਾ ਹੈ ਜੋ ਕਰੋੜਾਂ ਲੋਕਾਂ ਦੀ ਧੜਕਣ ਬਣ ਚੁੱਕਾ ਹੈ। ਇਹ ਭਗਤੀ ਗੀਤ ਯੂਟਿਊਬ ‘ਤੇ 171 ਮਿਲੀਅਨ ਤੋਂ ਵੱਧ ਵਿਊਜ਼ ਪਾਰ ਕਰ ਚੁੱਕਾ ਹੈ ਅਤੇ ਇਸਨੂੰ ਹੁਣ ਤੱਕ ਕਰੀਬ 1.4 ਮਿਲੀਅਨ ਲਾਈਕਸ ਮਿਲ ਚੁੱਕੇ ਹਨ। ਛੇ ਸਾਲ ਪਹਿਲਾਂ ਰਿਲੀਜ਼ ਹੋਇਆ ਸੀ ਭਜਨ ਇਹ ਲੋਕਪ੍ਰਿਯ ਭਜਨ ਕਰੀਬ ਛੇ ਸਾਲ ਪਹਿਲਾਂ […] - [ਸ਼ਾਨਦਾਰ ਪ੍ਰਤੀਕਿਰਿਆ, ਭਾਗੀਦਾਰਾਂ ਨੇ ਪ੍ਰਸ਼ਾਸਨ ਦੀ ਪਹਿਲ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ](https://ajdiawaaj.com/excellent-response-participants-openly-praised-the-administrations-initiative/): ਮੰਡੀ, 15 ਫਰਵਰੀ 2026 Aj Di Awaaj Himachal Desk: ਅੰਤਰਰਾਸ਼ਟਰੀ ਸ਼ਿਵਰਾਤਰੀ ਮਹੋਤਸਵ ਦੇ ਮੌਕੇ ‘ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲ ਹੇਰਿਟੇਜ ਵਾਕ ਮੰਡੀ ਦੀ ਵਿਰਾਸਤ ਨੂੰ ਨੇੜੇ ਤੋਂ ਜਾਣਨ ਦਾ ਵਿਲੱਖਣ ਮੌਕਾ ਸਾਬਤ ਹੋਈ। ਸ਼ਿਵਰਾਤਰੀ ਦੇ ਦਿਨ ਸੇਰੀ ਮੰਚ ਤੋਂ ਸ਼ੁਰੂ ਹੋਈ ਇਸ ਵਾਕ ਨੂੰ ਖੇਤਰੀ ਆਵਾਜਾਈ ਅਧਿਕਾਰੀ ਨਵੀਨ ਕੁਮਾਰ ਨੇ ਪਹਿਲੇ ਦਲ ਦੇ ਭਾਗੀਦਾਰਾਂ ਦਾ ਸਵਾਗਤ ਕਰਕੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪਹਿਲੇ ਸੈਸ਼ਨ ਵਿੱਚ 17 ਭਾਗੀਦਾਰਾਂ ਨੇ ਹਿੱਸਾ ਲਿਆ ਅਤੇ ਸੇਰੀ ਮੰਚ ਤੋਂ ਮਾਧੋ ਰਾਏ ਮੰਦਰ, ਬਾਬਾ ਭੂਤਨਾਥ ਮੰਦਰ, ਪੰਚਵਕਤ੍ਰ ਮੰਦਰ, ਹਨੁਮਾਨ ਘਾਟ, ਖੁਹਾਰਾਣੀ ਮੰਦਰ, ਅਰਧਨਾਰੀਸ਼ਵਰ ਮੰਦਰ, ਤ੍ਰਿਲੋਕੀਨਾਥ ਮੰਦਰ, ਮਹਾਮ੍ਰਿਤਿਉੰਜਯ ਮੰਦਰ, ਟਾਰਨਾ ਦੇਵੀ, ਬਰਸੀਲੇ, ਗਣਪਤੀ ਮੰਦਰ, ਘੰਟਾਘਰ ਹੁੰਦਿਆਂ ਇੰਦਿਰਾ […] - [ਕੁਦਰਤ ਨਾਲ ਜੁੜਨ ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਪਹਿਲ : ਡਿਪਟੀ ਕਮਿਸ਼ਨਰ ਆਸ਼ਿਕਾ ਜੈ](https://ajdiawaaj.com/initiative-to-connect-with-nature-and-promote-tourism-deputy-commissioner-ashika-jai/): ਹੁਸ਼ਿਆਰਪੁਰ, 15 ਫਰਵਰੀ 2026 Aj Di Awaaj Punjab Desk: ਹੁਸ਼ਿਆਰਪੁਰ ਵਿੱਚ ਆਯੋਜਿਤ ਨੇਚਰ ਫੈਸਟ-2026 ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਕੁਦਰਤ, ਰੋਮਾਂਚ ਅਤੇ ਸੱਭਿਆਚਾਰ ਦਾ ਸ਼ਾਨਦਾਰ ਸੰਗਮ ਬਣ ਕੇ ਉੱਭਰ ਰਿਹਾ ਹੈ। ਦੋ ਦਿਨਾਂ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਕੁਦਰਤ ਦੀ ਗੋਦ ਵਿੱਚ ਸਮਾਂ ਬਿਤਾਇਆ। ਸ਼ਨੀਵਾਰ ਸਵੇਰੇ ਸੈਲਾਨੀਆਂ ਨੇ ਚੌਹਾਲ ਵਿੱਚ ਜੰਗਲ ਸਫਾਰੀ ਅਤੇ ਬੋਟਿੰਗ ਦਾ ਆਨੰਦ ਮਾਣਿਆ ਅਤੇ ਕੁਦਰਤੀ ਸੁੰਦਰਤਾ ਦਾ ਨੇੜਿਓਂ ਅਨੁਭਵ ਕੀਤਾ। ਐਤਵਾਰ ਸਵੇਰੇ ਟ੍ਰੈਕਿੰਗ, ਬਰਡ ਵਾਚਿੰਗ ਅਤੇ ਆਫ-ਰੋਡਿੰਗ ਗਤੀਵਿਧੀਆਂ ਰਾਹੀਂ ਭਾਗੀਦਾਰਾਂ ਨੇ ਕੁਦਰਤ ਦੇ ਵਿਭਿੰਨ ਰੰਗਾਂ ਨੂੰ ਜਾਣਿਆ। ਸ਼ਨੀਵਾਰ ਸ਼ਾਮ ਨੂੰ ਸੋਲਿਸ ਠਰੋਲੀ ਵਿਖੇ ਆਯੋਜਿਤ ਨਾਈਟ ਕੈਂਪਿੰਗ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। […] - [ਸ਼੍ਰੀ ਗੁਰੂ ਨਾਨਕ ਪਲੇਅ ਵੇਅ ਸਕੂਲ ਦੇ ਨਵੇ ਸੈਸ਼ਨ ਦੀ ਸ਼ੁਰੂਆਤ](https://ajdiawaaj.com/new-session-begins-at-shri-guru-nanak-play-way-school/): ਫਾਜ਼ਿਲਕਾ 14 ਫਰਵਰੀ 2026 AJ DI Awaaj Punjab Desk :  ਸ਼੍ਰੀ ਗੁਰੂ ਨਾਨਕ ਪਲੇਅ ਵੇਅ ਸਕੂਲ ਜੋ ਕਿ ਪਿਛਲੇ 8 ਸਾਲਾ ਤੋਂ ਚੱਲ ਰਿਹਾ ਹੈ, ਦੇ ਨਵੇ ਸੈਸ਼ਨ ਦੀ ਸ਼ੁਰੂਆਤ ਹੋਈ | ਇਸ ਮੌਕੇ ਮੈਡਮ ਖੁਸ਼ਬੂ ਸਵਨਾ ਨੇ ਪਲੇਅ ਵੇਅ ਸਕੂਲ ਵਿਖ਼ੇ ਪਹੁੰਚ  ਸ਼ੁਭਕਾਮਨਾਵਾਂ ਦਿਤੀਆਂ| ਇਸ ਦੌਰਾਨ ਉਨ੍ਹਾਂ ਸਕੂਲ ਦੇ ਸੰਚਾਲਕ ਸ਼ਿਵ ਸ਼ਰਮਾ ਤੇ ਪੂਜਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਿੱਖਿਆ ਦਾ ਪ੍ਰਸਾਰ ਕਰ ਰਹੇ ਹਨ ਜੋ ਕਿ ਸਾਡੀ ਭਵਿੱਖੀ ਪੀੜੀ ਲਈ ਬਹੁਤ ਜਰੂਰੀ ਹੈ| ਉਨ੍ਹਾਂ ਕਿਹਾ ਪਲੇਅ ਵੇਅ ਸਕੂਲ ਛੋਟੇ ਬੱਚਿਆਂ ਦਾ ਬੇਸ ਹੁੰਦਾ ਹੈ ਜਿਸ ਤੋਂ ਬੱਚਾ ਰੋਜਮਰਾ ਦੀਆਂ ਗਤੀਵਿਧੀਆਂ ਜਿਵੇ ਬੱਚਿਆਂ ਨੂੰ ਉੱਠਣਾ ਬੈਠਣਾ, ਖਾਣਾ ਪੀਣਾ, […] - [1.64 ਕਰੋੜ ਨਾਲ ਸਿਵਲ ਹਸਪਤਾਲ ‘ਚ ਨਵੀਆਂ ਮਸ਼ੀਨਾਂ ਤੇ ਵੈਂਟੀਲੇਟਰ ਸਥਾਪਿਤ](https://ajdiawaaj.com/new-machines-and-ventilators-installed-in-civil-hospital-with-rs-1-64-crore/): ਫਾਜ਼ਿਲਕਾ 14 ਫਰਵਰੀ 2026 AJ DI Awaaj Punjab Desk :  ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲਿਆਂ ਦੀ ਲੜੀ ਤਹਿਤ ਜਲਾਲਾਬਾਦ ਵਿਖੇ 1 ਕਰੋੜ 64 ਲੱਖ ਦੀ ਲਾਗਤ ਨਾਲ ਮਸ਼ੀਨੀ ਉਪਕਰਣ ਤੇ 2 ਵੇੰਟਿਲਟਰ ਲਿਆਂਦੇ ਗਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਲਾਲਾਬਾਦ ਦੇ ਵਿਧਾਇਕ ਸ਼੍ਰੀ ਜਗਦੀਪ ਕੰਬੋਜ ਗੋਲਡੀ ਨੇ ਮਸ਼ੀਨ ਤੇ ਵੇੰਟਿਲਟਰ ਦੀ ਸ਼ੁਰੂਆਤ ਕਰਨ  ਮੌਕੇ ਕੀਤਾ | ਵਿਧਾਇਕ ਜਲਾਲਾਬਾਦ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸਿਹਤ ਸਹੂਲਤਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਇਲਾਜ ਲਈ ਦੂਰ-ਦਰਾਡੇ ਸ਼ਹਿਰਾਂ ਵਿਚ ਨਾ ਜਾਣਾ […] ## Pages - [Terms & Conditions](https://ajdiawaaj.com/term-and-condition/): By accessing or using our website Aj Di Awaaj, you agree to comply with and be bound by these Terms and Conditions. Please read them carefully. Use of Website – Eligibility : You must be at least 18 years old to use this website. Acceptable Use : You agree not to use the website in any way that may harm the website, its users, or any third party. This includes but is not limited to hacking, distributing malware, or violating intellectual property rights. Intellectual Property – Content Ownership : All content on this website, including text, graphics, logos, and images, […] - [Home](https://ajdiawaaj.com/) - [Disclaimer](https://ajdiawaaj.com/disclaimer-aj-di-awaaj/): The content provided on Aj Di Awaaj is for general informational purposes only. While we strive to ensure that the information on this website is accurate and up-to-date, we make no guarantees of any kind regarding the completeness, accuracy, reliability, suitability, or availability of the information. Any reliance you place on such information is therefore strictly at your own risk. Professional Advice : The information on this website is not intended to be a substitute for professional advice of any kind. Always seek the advice of qualified professionals before making any decisions based on the information provided on this website. […] - [Contact Us](https://ajdiawaaj.com/contact-us/): ਅੱਜ ਦੀ ਆਵਾਜ ਨਾਲ ਰਾਬਤਾ ਇਸ ਫਾਰਮ ਰਾਹੀਂ ਕਰੋ। - [About Us](https://ajdiawaaj.com/about-us/) - [Privacy Policy](https://ajdiawaaj.com/privacy-policy/): At Aj Di Awaaj we respect your privacy and are committed to protecting your personal information. This Privacy Policy explains how we collect, use, disclose, and protect your information. Information We Collect – Personal Information: We may collect personal information such as your name, email address, and phone number when you subscribe to our newsletter or contact us. Non-Personal Information: Non-personal information, such as your browser type, IP address, and pages visited, may be automatically collected to improve our website’s functionality. How We Use Your Information – To Provide Services: Your information is used to deliver the services you request, […] [comment]: # (Generated by Hostinger Tools Plugin)